shayari4u shayari4u

ਲੋਕਾ ਵਿੱਚ ਮੁਹੱਬਤ

ਲੋਕਾ ਵਿੱਚ ਮੁਹੱਬਤ ਹੈ ਪਰ ੲਿਹ ਰਹਿਣ ਨੲੀ ਦਿੰਦੇ
ਕੁਰਸੀ ਵਾਲੇ ਥੱਲੇ ਵਾਲਿਅਾ ਨੂੰ ਬਹਿਣ ਨੲੀ ਦਿੰਦੇ

ਬੰਬਾ ਬੰਦੂਕਾ ਦਾ ਧੂੰਅਾ ਅੰਬਰ ਪਲੀਤ ਕਰ ਛੱਡਿਅਾ
ਗੰਧਲੀ ਹਵਾ ਵਿੱਚ ਵੀ ਸਾਹ ੳੁੱਚਾ ਲੈਣ ਨੲੀ ਦਿੰਦੇ

ਰੱਜਕੇ ਜੀਣ ਦੀ ਨੲੀ ਭੁੱਖੇ ਮਰਨੇ ਦੀ ੲਿਜਾਜਤ ਹੈ
ਭੁੱਖ ਨੇ ਸੂਤੀਅਾ ਨਾੜਾ ਤੇ ਰੌਲਾ ਪੈਣ ਨੲੀ ਦਿੰਦੇ

'ਦੇਬੀ' ਫਾਲਤੂ ਗੱਲਾ ਦੇ ਵਿੱਚ ੳੁਲਝਾੲੀ ਰੱਖਦੇ ਨੇ
ਅਸਲੀ ਮਸਲੇ ਵੱਲ ਲੋਕਾ ਦੀ ਨਜਰ ਪੈਣ ਨੲੀ ਦਿੰਦੇ

ਲੋਕਾ ਵਿੱਚ ਮੁਹੱਬਤ ਹੈ ਪਰ ੲਿਹ ਰਹਿਣ ਨੲੀ ਦਿੰਦੇ