Dil Dil

ਗਰੀਬੀ ਇਹ ਸੱਚੀ ਹੈ

ਗਰੀਬੀ
ਇਹ ਸੱਚੀ ਹੈ ਕਹਾਣੀ , ਸੁਣੋ ਮੇਰੀ ਇਹ ਜ਼ੁਬਾਨੀ।
ਇੱਕ ਧੀ ਸੀ ਧਿਆਣੀ,
ਜਦ ਸੁਣੀ ਓਹਦੀ ਗਲ਼ ਮੇਰੇ ਅੱਖੋਂ ਡਿੱਗੇ ਪਾਣੀ।
ਬੇਬੇ ਬਾਪੂ ਦਾ ਪਿਆਰ, ਭੈਣੇ ਵੀਰਾ ਮੇਰੇ ਨਾਲ,
ਅਸੀਂ ਕਟੀ ਐ ਗਰੀਬੀ, ਲੰਘੇ ਬਹੁਤ ਸਾਰੇ ਸਾਲ।
ਆਉਣ ਦਿਲ ਚ ਖ਼ਿਆਲ, ਪੁੱਛਾਂ ਰੱਬ ਤੋਂ ਸਵਾਲ,
ਐਨੀ ਮਾੜੀ ਕਾਸਤੋਂ ਕੀਤੀ ਰਬਾਂ ਵੇ ਸਾਡੇ ਨਾਲ।
ਰਾਤ ਦੇ ਹਨ੍ਹੇਰਿਆ ਚ ਬਾਪੂ ਨੀਦਾ ਮਰਦਾ,
ਫ਼ੇਰ ਵੀ ਨੀ ਭੈਣੇ ਸਾਡਾ ਸਰਦਾ ਨ੍ਹੀ ਘਰਦਾ।
ਅੱਤ ਦੀ ਗਰੀਬੀ ਨਾਲ ਖੁਆਇਸ਼ ਸਾਡੀ ਮਰੀ ਗਈ,
ਦੱਸਦੀ ਦੱਸਦੀ ਪਤਾ ਨ੍ਹੀਂ ਕਿਉ ਉਹ ਡਰੀ ਗਈ।
ਟਾਈਮ ਨਾਲ ਭੈਣੇ ਮੈਂ ਵੀ ਹੋਈ ਮੁਟਿਆਰ ਨੀ,
ਰਿਸਤੇਦਾਰਾ ਨੇ ਫ਼ੇਰ ਚਕ ਲਏ ਸਵਾਲ ਨੀ,
ਇਹ ਚੰਦਰੇ ਲੋਕਾਂ ਨੇ ਫ਼ੇਰ ਚੱਕ ਲਏ ਸਵਾਲ ਨੀ।
ਬੇਬੇ ਦੇਖੇ ਬਾਪੂ ਵੱਲ ਸਰਦਾਰਾ ਧੀ ਨ੍ਹੀ ਵਿਆਹੁਣੀ ਵੇ,
ਲੋਕਾਂ ਕੋਲੋ ਇਹਦੀ ਅਸੀਂ ਇਜ਼ਤ ਨ੍ਹੀ ਗਵਾਉਣੀ ਵੇ।
ਕੁੱਝ ਦਿਨ ਲੰਘੇ ਬਾਪੂ ਕਰ ਲਈ ਸਲਾਹ ਸੀ,
ਪਾ ਕੇ ਵਿਚੋਲਾ ਮੇਰਾ ਰੱਖਤਾ ਵਿਆਹ ਸੀ।
ਮੇਰੀਆ ਖੁਆਇਸ਼ ਨੂੰ ਰੰਗ ਫ਼ੇਰ ਚੜਿਆ,
ਬੇਬੇ,ਬਾਪੂ, ਵੀਰਾ ਜਦ ਕਾਰਜ ਮੇਰਾ ਧਰਿਆ।
ਪਰ ਮੇਰੇ ਮਾੜੇ ਸੀ ਨਸ਼ੀਬ ਕੁੱਝ ਹੋਰ ਹੋਗਿਆ,
ਦਾਜ ਦਿਆ ਲੋਭੀਆਂ ਨੂੰ ਦਾਜ ਨੇ ਸੀ ਮੋਹ ਲਿਆ।
ਸਾਡਾ ਘਰ ਸੀ ਗ਼ਰੀਬ, ਕਿੱਥੋਂ ਕਰਦੇ ਨੀ ਹੱਲ,
ਓਹੋ ਉਂਚੀ ਉਂਚੀ ਰੋਵੇ ਨਾਲ਼ੇ ਦੱਸੇ ਸਾਰੀ ਗੱਲ।
ਬਾਪੂ ਭਜਿਆ ਬਥੇਰਾ ਕੋਈ ਦਿਸੀ ਨੀ ਉਮੀਦ,
ਸਭ ਰਹਿ ਗਿਆ ਨੀ ਥਾਈਂ ਸਾਡੇ ਮੰਦੜੇ ਨਸ਼ੀਬ।
ਇਹ ਚੰਦਰੀ ਗਰੀਬੀ ਬਾਪੂ ਤੰਗ ਕਰਿਆ,
ਹਾਏ ਨੀਂ ਦਾਜ ਦਿਆ ਲੋਭੀਆਂ ਨੇ ਤੰਗ ਕਰਿਆ,
ਮੇਰਾ ਲੜਦਾ ਗਰੀਬੀ ਨਾਲ ਬਾਪੂ ਮਰਿਆ
ਮੇਰਾ ਲੜਦਾ ਗਰੀਬੀ ਨਾਲ ਪਿਓ ਮਰਿਆ।😭
✍️ ਧੀ ਮਾਨ ਸਿਆਂ ਦੀ