shayari4u shayari4u

ਹਾਏ ਉਏ ਮੇਰਿਆ,,

ਹਾਏ ਉਏ ਮੇਰਿਆ,, ਢਾਡਿਆ ਰੱਬਾ!
ਕਿੱਥੋਂ ਤੱਕ ਸਾਡੀਆਂ ਰੋਟੀਆਂ ਖਿਲਾਰੀਆਂ ਨੇ।

ਇੱਕ ਪੇਟ ਦੀ ਖਾਤਰ ਛੱਡਣੇ ਪੈਂਦੇ ਭੈਣ ਭਾਈ,
ਸੱਭ ਛੱਡਣੀਆਂ ਪੈਂਦੀਆਂ ਰਿਸ਼ਤੇਦਾਰੀਆਂ ਨੇ।

ਸ਼ਾਮ ਪਵੇ ਤਾਂ ਲੋਕੀਂ ਪਰਤਣ ਘਰਾਂ ਨੂੰ,
ਸਾਡੀਆਂ ਡਿਊਟੀਆਂ ਵੱਲ ਤਿਆਰੀਆਂ ਨੇ।

ਜਿੱਥੇ ਦੇਸ਼ ਕੌਮ ਲਈ ਵਫਾ ਦੀ ਗੱਲ ਤੁਰਦੀ,
ਅਸੀਂ ਜਾਣ ਦੇਕੇ ਵੀ ਕੀਤੀਆਂ ਵਫ਼ਾਦਾਰੀਆਂ ਨੇ।

ਕੁੱਝ ਬਹੁਤੇ ਸਿਆਣੇ ਵੀ ਕੱਲਣ ਕਹਿਕੇ ਮਜ਼ਾਕ ਉਡਾਉਂਦੇ ਨੇ,
ਜਿੰਨਾ ਧੀਆਂ,ਭੈਣਾਂ ਦੇ ਰਿਸ਼ਤੇ ਲਈ ਟਰਾਈਆਂ ਮਾਰੀਆਂ ਨੇ!

"ਸਿੱਧੂਆ"ਵਿਆਹੀਆਂ ਜਾਣ ਜੌ ਨਾਲ ਫੌਜੀਆਂ ਦੇ,
ਨਾ ਉਹ ਵਿਆਹੀਆਂ ਤੇ ਨਾ ਉਹ ਕੁਆਰੀਆਂ ਨੇ..!!
ਸ਼ਹੀਦਾਂ ਨੂੰ ਸਲਾਮ 🙏❤️🙏