shayari4u shayari4u

#ਰਿਸ਼ਤੇ

#ਰਿਸ਼ਤੇ
ਜੁਆਈ ਜਿਨ੍ਹਾਂ ਮਰਜੀ ਨੇਕ ਸੁਭਾਅ ਹੋਵੇ ।
ਸੱਸ ਦੀ ਬੁੱਕਲ ਚ ਸਿਰ ਨੀ ਰੱਖ ਸਕਦਾ ॥
ਨੂੰਹ ਜਿੰਨੀ ਮਰਜੀ ਸੁੰਗੜਸਾਊ ਹੋਵੇ।
ਸਹੁਰਾ ਮੰਜੇ ਤੇ ਕੋਲ ਨੀ ਬਿਠਾ ਸਕਦਾ ॥
ਪਰਾਈ ਔਰਤ ਦਾ ਮਨ ਚ ਚਾਹੇ ਸਨਮਾਨ ਹੋਵੇ ।
ਭੈਣ ਦੀ ਫੀਲਿੰਗ ਨਾਲ ਰੱਖੜੀ ਨੀ ਬਨਾ ਸਕਦਾ ॥
ਭਾਈ-ਭਾਈ ਦਾ ਚਾਹੇ ਲੱਖ ਪਿਆਰ ਹੋਵੇ।
ਦੋਸਤਾਂ ਵਾਲੀ ਮਸਤੀ ਨੀ ਕੋਈ ਪਾ ਸਕਦਾ॥
ਦੋਸਤ ਭਾਵੇਂ ਹੋਵੇ ਜਿਗਰ ਦਾ ਟੁੱਕੜਾ ।
ਭਰਾਵਾ ਵਾਲਾ ਨੀ ਸਾਕ ਨਿਭਾ ਸਕਦਾ ॥
ਆਪਣੀ ਘਰਵਾਲੀ ਚਾਹੇ ਲੱਖ ਹੋਵੇ ਮਾੜੀ ।
ਬਿਗਾਨੀ ਤੇ ਕੋਈ ਰੋਹਬ ਨੀ ਪਾ ਸਕਦਾ ॥
ਨਸ਼ੇੜੀ ਪਤੀ ਤੋਂ ਵੀ ਜਿਹੜੀ ਔਰਤ ਨੂੰ ਇੱਜਤ ਮਿਲਦੀ । ਟੌਅਰੇ ਵਾਲਾ ਯਾਰ ਨੀ ਬਣੀ ਰਖੇਲ ਨੂੰ ਦਵਾ ਸਕਦਾ ॥
ਧੀਆਂ ਨੂੰ ਲੱਖ ਕੋਈ ਆਖੇ ਬਰਾਬਰ ।
ਪੁੱਤਰ ਬਿਨਾਂ ਘੁਮੰਡ ਨੀ ਆ ਸਕਦਾ ॥
ਪੁੱਤਾਂ ਨਾਲ ਚਾਹੇ ਲੱਖ ਮੁੱਛ ਖੜਦੀ ।
ਧੀ ਬਿੰਨ ਅਕਲ ਨੀ ਕੋਈ ਪਾ ਸਕਦਾ ॥
ਇਹ ਰਿਸ਼ਤੇ ਹੈ ਸਬ, ਭਾਵੇ ਹੋਣ ਸਾਰੇ ਝੂਠੇ ।
ਇਹਨਾਂ ਬਿਨਾ ਜਿੰਦਗੀ ਨੀ ਕੋਈ ਲੰਗਾਹ ਸਕਦਾ਼
🙏🙏🙏