ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸੀ ਇੱਕ ਟੁੱਟਿਆ ਤਾਰਾ ਦੇਖਿਆ
ਬਿਲਕੁੱਲ ਹੀ ਮੇਰੇ ਵਰਗਾ ਸੀ.
ਪਰ ਚੰਨ ਨੂੰ ਕੋਈ ਫ਼ਰਕ ਨਾ ਪਿਆ
ਬਿਲਕੁੱਲ ਹੀ ਤੇਰੇ ਵਰਗਾ ਸੀ ♥
ਨਾ ਟਾਹਣੀ ਨੇ ਜਗ੍ਹਾ ਦਿੱਤੀ ਨਾ ਹਵਾਵਾਂ ਨੇ ਬਖਸ਼ਿਆ
ਪੱਤਾ ਅਵਾਰਾ ਨਾ ਬਣਦਾ ਤਾਂ ਹੋਰ ਕੀ ਕਰਦਾ 🍂
😔😔😔
ਮੁਹੱਬਤ
ਬੜੀ ਖਤਰਨਾਕ
ਹੁੰਦੀ ਐ......
ਤੇ ਜੇ
ਇੱਕ ਤਰਫ਼ ਹੋਵੇ
ਤਾਂ ਹੋਰ ਵੀ
ਭਿਆਨਕ.....!
😔😔😔
ਕਿਵੇਂ ਉਡੀਕੇਂ ਗੀ ਇੰਨੀ ਤਾਂ ਸਬਰ ਵੀ ਨਈ ਹੁੰਦੀ
ਕਿੱਥੇ ਲੱਭੇਗੀਂ ਮੈਂਨੂੰ ਸਾਡੀ ਤਾਂ ਕਬਰ ਵੀ ਨਈ ਹੁੰਦੀ
😔😔
ਜਦੋਂ ਲੋੜ ਸੀ ਉਨ੍ਹਾਂ ਨੂੰ ਹੱਥੀਂ ਕਰਦੇ ਸੀ ਛਾਵਾਂ।
ਸਾਡੇ ਨਾਲ ਨਾਲ ਰਹਿੰਦੇ ਸੀ ਬਣ ਕੇ ਪਰਛਾਵਾਂ।
ਜਦੋਂ ਮਸਲੇ ਉਨ੍ਹਾਂ ਦੇ ਸਾਰੇ ਹੱਲ ਹੋ ਗਏ।
ਅਸੀਂ ਵੀਤਿਆ ਜ਼ਮਾਨਿਆਂ ਦੀ ਗੱਲ ਹੋ ਗਏ।
😓😓😓
ਤੂੰ ਮਹਿਫ਼ਿਲ ਤਾਂ ਲਾਈ ਸੀ ਸੱਜਣਾਂ
ਚਰਚਾ ਗੈਰਾਂ ਦੀ ਕਰਨ ਦੇ ਲਈ...
ਸਾਨੂੰ ਬੁਲਾਇਆ ਤਾਂ ਸੀ ਤੂੰ ਵੀ
ਹਾਮੀ ਗੈਰਾਂ 'ਚ ਗੈਰਾਂ ਦੀ ਭਰਨ ਦੇ ਲਈ .
ਮੈਨੂੰ ਲਭਣ ਦੀ ਕੋਸ਼ਿਸ
ਹੁਣ ਨਾ ਕਰਿਆ ਕਰ ਕਮਲੀਏ,
ਤੂੰ ਰਸਤਾ ਬਦਲਿਆ
ਤਾਂ ਮੈਂ ਮੰਜਿਲ ਬਦਲ ਲਈ…
ਕਿੰਨਾ ਸੋਖਾ ਛੱਡ ਦਿੱਤਾ ਜਾਂਦਾਂ ਓਹ ਰਿਸ਼ਤਾ ਜਿਸ ਨੂੰ ਦੂਜਾ ਬਿਨਾਂ ਅੱਖਾ ਦੇ ਮੋਤੀ ਵਾਗ ਪਰੋ ਰਿਹਾਂ ਹੋਵੇ
ਕਬੀਲਦਾਰੀ ਪੈਰ ਹਿਲਾ ਕੇ ਰੱਖ ਦਿੰਦੀ ਆ ਛੋਟੇ ਵੀਰ ਦੁਕੀ ਦਾ ਬੰਦਾ ਹੁੰਦਾ ਜਾਂਦਾ ਜਾਂਦਾ ਕਹਿ ਜਾਂਦਾ ਕਿੰਨਾ ਕੰਜੂਸ ਆ