ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੈਂ ਆਮ ਜਿਹਾ ਹਾਂ, ਆਮ ਜਿਹੇ ਜਜ਼ਬਾਤ ਮੇਰੇ,
ਮੈਂ ਸਦਕੇ ਜਾਵਾਂ ਉਹਨਾਂ ਦੇ, ਜਿੰਨਾਂ ਸਾਂਭੇ ਹਾਲਾਤ ਮੇਰੇ,
ਮੈਂ ਨਫ਼ਰਤ ਵਾਲੇ ਦਿਲਾਂ 'ਚੋਂ, ਮੁਹੱਬਤ ਲੱਭ ਲੈਂਦਾ ਹਾਂ,
ਕੋਈ ਦੇਵੇ ਹੰਕਾਰ ਮੈਨੂੰ, ਮੈਂ ਸੀਨੇ ਵਿੱਚ ਦੱਬ ਲੈਂਦਾ ਹਾਂ..
ਇੱਕ ਤੂੰ ਹੀ ਅਾ ਜੋ ਮੈਨੂੰ ਬਦ ਦੁਆ ਦੇ ਵਾਂਗ ਮਿਲਿਆ
ਤੇ ਮੈਂ ਹਾਂ ਜੋ ਅੱਜ ਵੀ ਤੇਰੇ ਲਈ ਦੁਆ ਮੰਗਦਾ ਆ
#ਗੁਰੀ ਸੰਧੂ
7087847889
ਬੁਰੇ ਵਕਤ ਵਿੱਚ ਦਿਲਾਸਾ ਦੇਣ ਵਾਲਾ
ਚਾਹੇ ਅਜਨਬੀ ਹੋਵੇ,
ਉਹ ਦਿਲ ਵਿੱਚ ਉੱਤਰ ਜਾਂਦਾ ਹੈ।
ਤੇ ਬੁਰੇ ਵਕਤ ਵਿੱਚ ਕਿਨਾਰਾ ਕਰ ਜਾਣ ਵਾਲਾ
ਚਾਹੇ ਆਪਣਾ ਹੀ ਹੋਵੇ
ਉਹ ਦਿਲ ਚੋਂ ਉੱਤਰ ਜਾਂਦਾ ਹੈ
ਚੰਗੇ ਸਮੇਂ ਨੂੰ ਅੱਖ ਭਰ ਕੇ ਤੱਕਿਆ ਕਰ,
ਤੂੰ ਖੁਸ਼ ਰਿਹਾ ਕਰ ਨਾਲੇ ਰੱਖਿਆ ਕਰ...!!💜🌸
ਜਿਥੋਂ ਵਫ਼ਾਦਾਰੀਆਂ ਮਿਲਦੀਆਂ ਹੋਣ ,
ਉੱਥੇ ਮਤਲਬ ਖੋਰੀਆਂ ਨੀ ਕਰੀਦੀਆਂ ।
ਸ਼ਿਕਵਾ ਕਿਸ ਨਾਲ ਕਰੇਗਾ ਮੁਸਾਫ਼ਿਰ
ਇੱਥੇ ਹਰ ਸ਼ੈਅ ਵਿੱਚ ਖ਼ੁਦਾ ਏ
🙏🙏🙏
ਚੰਗੀ ਕਿਤਾਬ ਜਿਹਾ ਰੁਤਬਾ ਰੱਖ ...!
ਕੋਈ ਇੱਕ ਵਾਰ ਪੜ੍ਹੇ ਤਾਂ ਫ਼ਿਦਾ ਹੋ ਜਾਏ ..।
👌👌
ਦਿਲ ਵੀ ਪੱਥਰ ਰੂਹ ਵੀ ਪੱਥਰ
ਪੱਥਰ ਹੋਇਆ ਇੰਨਸਾਨ
ਪੱਥਰਾਂ ਦੇ ਵਿੱਚੋ ਰੱਬ ਨੂੰ ਲੱਭਦੇ
ਪੱਥਰ ਹੋਇਆ ਭਗਵਾਨ 🙏
ਪ੍ਰਾਰਥਨਾ ਹਮੇਸ਼ਾ ਕੁਛ ਮੰਗਣ ਲਈ ਹੀ ਨਹੀਂ ਕਰਨੀ ਚਾਹੀਦੀ
ਕਈ ਵਾਰ ਰੱਬ ਦਾ ਧੰਨਵਾਦ ਕਰਨ ਲਈ ਵੀ ਕਰਨੀ ਚਾਹੀਦੀ ਹੈ