ਰੱਬਾ ਦਿਨ ਨਿਤ ਬੀਤਦੇ ਆਉਂਦੇ ਨਮੇ ਸਾਲ
ਬਿਸਰੇ ਜੋ ਬੇਲੀ ਮਿਲਦੇ ਨਾ ਜਿਗਰੀ ਯਾਰ
ਵੇਦਨਾ ਸੁਣ ਇਸ ਦਿਲ ਦੀ ਫਤਿਹ ਗਜਾਵੇ
ਕਾਸ ਸਬਬੀ ਕਿਤੇ ਰੱਬਾ ਬਿਸਰੇ ਮਿਲ ਜਾਵੇ
ਸਤਾਵੇ ਦਰਦ ਤੀਰ ਵਿਰਹ ਦਾ ਦਿਲ ਦੇ ਪਾਰ
ਰੱਬਾ ਦਿਨ ਨਿਤ ਬੀਤਦੇ ਆਉਂਦੇ ਨਮੇ ਸਾਲ
ਬਿਸਰੇ ਜੋ ਬੇਲੀ ਮਿਲਦੇ ਨਾ ਜਿਗਰੀ ਯਾਰ
ਯਾਦ ਕਰ ਉਹ ਲਮਹੇ ਮੇਰਾ ਚਿੱਤ ਨਾ ਭਰਦਾ
ਮਸਤ ਉਹ ਪਲ ਦਿਲ ਛਲਣੀ ਛਲਣੀ ਕਰਦਾ
ਫਿਕਰ ਨਾ ਫਾਕਾ ਕਿਤੇ ਸੁੰਦਰ ਕਿੰਨਾ ਸੰਸਾਰ
ਰੱਬਾ ਦਿਨ ਨਿਤ ਬੀਤਦੇ ਆਉਂਦੇ ਨਮੇ ਸਾਲ
ਬਿਸਰੇ ਜੋ ਬੇਲੀ ਮਿਲਦੇ ਨਾ ਜਿਗਰੀ ਯਾਰ
ਰਿਸ਼ਤੇ ਨਾ ਰਹੇ ਯਾਰਾ ਵਰਗੇ ਜਖ਼ਮੀ ਦਿਲ ਕਿੰਨਾ
ਫੰਨਾ ਜਿੰਨਾ ਕਰਕੇ ਲਾਭ ਮਿੱਟੀ ਚ ਰੋਲਿਆ ਕਿੰਨਾ
ਪੈਸੇ ਤਕ ਮਤਲਬ ਸਾਰਾ ਬਦਲ ਗਏ ਬਿਉਹਾਰ
ਰੱਬਾ ਦਿਨ ਨਿਤ ਬੀਤਦੇ ਆਉਂਦੇ ਨਮੇ ਸਾਲ
ਬਿਸਰੇ ਜੋ ਬੇਲੀ ਮਿਲਦੇ ਨਾ ਜਿਗਰੀ ਯਾਰ