( ਉਹ ਕਾਹਦ ਯਾਰ )
ਉਹ ਕਾਹਦਾ ਯਾਰ ਹੈ ਸੱਜਣਾ
ਜਿਸ ਦੀ ਸਰਦਲ ਲੰਘ ਨਾ ਪਾਈਏ
ਉਹ ਕਾਹਦਾ ਯਾਰ ਹੈ ਸੱਜਣਾ
ਜਿਸ ਨੂੰ ਮਿਲ ਨਾ ਗਦ ਗਦ ਹੋ ਜਾਈਏ
ਯਾਰਾਂ ਦੇ ਲਈ ਸਦਾ ਨੇ ਖੁਲ੍ਹੇ
ਸਾਡੇ ਦਰ ਦਰਵਾਜੇ
ਅਸਾਂ ਤਾਂ ਆਪਣੇ ਦਰ ਤੇੇ ਸਦਾ ਹੀ
ਨੇ ਆਪਣੇ ਯਾਰ ਨਿਵਾਜੇ
ਕਾਹਦਾ ਨੇਹ ਉਸ ਯਾਰ ਦਾ ਸੱਜਣਾ
ਜਿਹੜਾ ਯਾਰ ਨੂੰ ਪਰਤ ਨਾ ਵੇਖੇ
ਕਾਹਦਾ ਯਾਰ ਉਹ ਸੱਜਣਾ
ਵੱਡੀ ਭੀੜ ਵਿਚ ਵਿਛੜੇ ਯਾਰ ਦੇ
ਜਿਸ ਨੂੰ ਪੈਣ ਨਾ ਕਦੇ ਭੁੱਲੇਖੇ