ਸੱਚੀ ਦਸਾਂ ਤੇਰੀ ਯਾਦ ਬਹੁਤ ਆਉਂਦੀ ਆ,
ਪਰ ਯਾਦਾਂ ਹੀ ਰੋਕਦੀਆਂ ਤੇਰੇ ਕੋਲ ਆਉਣ ਤੋਂ।
ਦਿਲ ਤਾਂ ਤੈਨੂੰ ਯਾਦ ਕਰ ਰੋਜ਼ ਰੋਂਦਾ ਏ,
ਸੁਪਨੇ ਟੁੱਟੇ ਤਾਂ ਹੀ ਅੱਖ ਰੋਕਦੀ ਮੈਨੂੰ ਰੌਣ ਤੋਂ।
ਤੇਰਾ ਦਿਲ ਡਰਦਾ ਸੀ ਮੇਰੀ ਜੁਦਾਈ ਵੇਲੇ,
ਤੇਰੇ ਡਰ ਨੇ ਹੀ ਰੋਕਿਆ ਕਿਸੇ ਹੋਰ ਦਾ ਹੋਣ ਤੋਂ।
ਚੱਲ ਲੰਗਿਆ ਸਮਾਂ ਤੇਰਾ ਮੇਰਾ ਬਸ ਆਪਣਾ,
ਹੁਣ ਮੁੜ ਨੀ ਆਉਣਾ ਸਮਾਂ ਘੜੀਆਂ ਧੋਣ ਤੋਂ।
ਤੇਰੇ ਵਕਾਉ ਜੇਹ ਦਿਲ ਤੋਂ ਪੁੱਛ ਕੇ ਦਸੀ,
ਹੁਣ ਤਾਂ ਡਰਿਆ ਕਦੇ ਮੈਨੂੰ ਗਵਾਉਣ ਤੋਂ।
ਓਏ ਰੱਬਾ ਸਰੀਰ ਮਿੱਟੀ ਚ ਮਿਲਦੇ ਮੇਰਾ,
ਸਕੂਨ ਆਜੁ ਮੈਨੂੰ ਓਹਦੀ ਰੂਹ ਚ ਸਮਾਉਣ ਤੋਂ।
ਅੱਜ ਵੀ ਤੇਰੇ ਹੰਜੂਆਂ ਦੀ ਫ਼ਿਕਰ ਹੁੰਦਿਆਂ ਆ।
ਮੈ ਬਹੁਤ ਡਰਦਾ ਸੀ ਇਹਨਾਂ ਦੇ ਬਾਹਰ ਆਉਣਾ ਤੋਂ।
ਤੂੰ ਬੇਗਾਨੀ ਆ ਬਹੁਤ ਚੰਗੀ ਤਰ੍ਹਾਂ ਪੱਤਾ,
ਪਰ ਡਰ ਬਹੁਤ ਲੱਗਦਾ ਸੱਚੀ ਤੈਨੂੰ ਖੋਣ ਤੋਂ।
ਹਾਂ ਤੇਰੇ ਤੋਂ ਦੂਰ ਭੱਜਦਾ ਪੱਤਾ ਨੀ ਕਿਓ,
ਪਰ ਸੱਚੀ ਨਫ਼ਰਤ ਬਹੁਤ ਆ ਮੈਨੂੰ ਮੇਰੇ ਹੋਣ ਤੋਂ।
ਓਏ ਰੱਬਾ ਗੱਲ ਕਰਨੀ ਮੈ ਆਪਣੀ ਲਾਡੋ ਨਾਲ,
ਤੂੰ ਗੱਲ ਹੀ ਕਰਾਦੇ ਯਰ ਆਪਣੇ ਫੋਨ ਤੋਂ
ਚੱਲ ਛੱਡ ਇਕ ਸੁਨੇਹਾ ਲਾਦੀਂ ਰੱਬਾ ਮੇਰੇ ਵੱਲੋਂ,
ਤੇਰਾ ਸਨੀ ਲਾਡੋ ਨਫ਼ਰਤ ਹੋਈ ਪਈ ਜਿਉਣ ਤੋਂ।