ਚੇਤਿਆਂ ਚੋਂ ਚੈਨ ਤੇ ਆਰਾਮ ਗੁੰਮ ਜਾਂਦੈ ਜਦੋਂ
ਸੋਹਣਿਆ ਦੇ ਮੁਖ ਉਤੋਂ ਨਾਮ ਗੁੰਮ ਜਾਂਦੈ ਜਦੋਂ ,
ਜ਼ਿਹਨੀ ਰਹੇ ਫਿਕਰ ਸ਼ੁਮਾਰ, ਨਹੀਂਓ ਮਿਲਦਾ,
ਸੱਜਣਾ ਵੇ ਮੁੱਲ ਵੀ, ਪਿਆਰ ਨਹੀਂਓ ਮਿਲਦਾ,
ਵਿਚ ਖਲਵਤਾਂ ਰਹਿਣਾ, ਪੈਂਦੇ ਦੁਖ ਝੱਲਣੇ,
ਚਿਹਰਿਆਂ ਤੇ ਹਾਸਿਆਂ ਦੇ ਲੇਪ ਪੈਂਦੇ ਮਲਣੇ,
ਨਸ਼ੇ ਤੋਂ ਵੀ ਓਦਾਂ ਦਾ ਖ਼ੁਮਾਰ ਨਹੀਂਓ ਮਿਲਦਾ,
ਰੂਹਾਂ ਦਾ ਜੋ ਹਾਣੀ, ਟੋਹ ਸੰਸਾਰ ਨਹੀਂਓ ਮਿਲਦਾ..