ਦਿਨ ਤੇ ਜਿਵੇਂ ਰਾਤ ਵੇ ਸੱਜਣਾ
ਚੁੱਪ ਤੇ ਜਿਵੇਂ ਬਾਤ ਵੇ ਸੱਜਣਾ
ਤੇਰੇ ਨਾਲ ਉੱਡਦੇ ਇੱਤਰ
ਤੇਰੇ ਬਿਨ ਖ਼ਾਕ ਵੇ ਸੱਜਣਾਂ
ਤੂੰ ਹੈਂ ਦੇਹ ਵੇ ਸਾਡੀ ,
ਤੇ ਤੂੰ ਹੈਂ ਸਾਡੀ ਰੂਹ
ਮੁੱਕਦੀ ਗੱਲ ਏਥੇ ਆ ਕੇ
ਸਾਡਾ ਤਾਂ ਸਭ ਕੁਝ ਤੂੰ…
ਤੇਰੇ ਕਰਕੇ ਸਾਹ ਨੇ ਚੱਲਦੇ
ਹਵਾਵਾਂ ਤਾਂ ਇੱਕ ਭਰਮ ਨੇ
ਸਾਨੂੰ ਤੇ ਉਹ ਲੱਗਣ ਮਿੱਠੇ
ਤੇਰੇ ਜੋ ਵੀ ਬੋਲ ਗਰਮ ਨੇ
ਤੇਰੇ ਨਾਲ ਤੁਰਦੇ ਐਦਾਂ
ਜਿਦਾਂ ਪੌਣਾਂ ਦੇ ਸੰਗ ਲੂੰ
ਮੁੱਕਦੀ ਗੱਲ ਏਥੇ ਆ ਕੇ
ਸਾਡਾ ਤਾਂ ਸਭ ਕੁਝ ਤੂੰ…
ਜਨਮਾਂ ਤੋਂ ਤੇਰੇ ਮੁਰੀਦੇ
ਕਿਸੇ ਵੱਲ ਤੱਕਣਾਂ ਕੀ
ਸਾਰੀ ਗੱਲ ਰੱਖੀ ਫੋਲ ਕੇ
ਉਹਲੇ ਤੇਰੇ ਤੋਂ ਰੱਖਣਾ ਕੀ
ਜੇ ਮੈਂ ਫਿਰਨੀ ਕੱਚੇਂ ਪਿੰਡਾਂ ਦੀ
ਤੇ ਤੂੰ ਉਹਦੀ ਸੱਜਣਾ ਆਖ਼ਰੀ ਯੂ
ਮੁੱਕਦੀ ਗੱਲ ਏਥੇ ਆ ਕੇ
ਸਾਡਾ ਤਾਂ ਸਭ ਕੁਝ ਤੂੰ…
ਦਿਨ ਤੇ ਜਿਵੇਂ ਰਾਤ ਵੇ ਸੱਜਣਾ
ਚੁੱਪ ਤੇ ਜਿਵੇਂ ਬਾਤ ਵੇ ਸੱਜਣਾ
ਤੇਰੇ ਨਾਲ ਉੱਡਦੇ ਇੱਤਰ
ਤੇਰੇ ਬਿਨ ਖ਼ਾਕ ਵੇ ਸੱਜਣਾਂ
ਤੂੰ ਹੈਂ ਦੇਹ ਵੇ ਸਾਡੀ ,
ਤੇ ਤੂੰ ਹੈਂ ਸਾਡੀ ਰੂਹ
ਮੁੱਕਦੀ ਗੱਲ ਏਥੇ ਆ ਕੇ
ਸਾਡਾ ਤਾਂ ਸਭ ਕੁਝ ਤੂੰ…
ਚੰਨ ਵੱਲ ਵੀ ਤੱਕਣਾ ਛੱਡਦਾ
ਜਦ ਹੈ ਤੈਨੂੰ ਤੱਕਿਆ
ਪੁੱਛੀਂ ਕਦੇ ਦਿਲ ਆਪਣੇ ਨੂੰ
ਕਿੱਥੇ ਹੈ ਸੁਖ ਨੂੰ ਰੱਖਿਆ
ਫੁੱਲ ਜਿਹੀ ਸੋਹਲ ਤੂੰ ਅੜੀਏ
ਜਦ ਪਿੰਜ ਕੇ ਰੱਖੀ ਰੂੰ
ਮੁੱਕਦੀ ਗੱਲ ਏਥੇ ਆ ਕੇ
ਸਾਡਾ ਤਾਂ ਸਭ ਕੁਝ ਤੂੰ…
Mani Kotkapura