ਪਾਲ - ਪੋਸ ਕੇ ਜਵਾਨ ਪੁੱਤ ਆਪਣੇ. ,
ਕੌਣ ਚਾਹੁੰਦਾ ਆਪੇ ਤੋਂ ਵਿਛੋੜਨੇ. ,
ਪੈਂਦਾ ਏ ਕਲੇਜੇ ਸੱਲ ਯਾਦ ਕਰ ਬੱਚੇ ,
ਸੌਖੇ ਨਹੁੰਆਂ ਨਾਲੋਂ ਮਾਸ ਨਹੀਂਓ ਤੋੜਨੇ ,
ਰੱਖ ਕੇ ਪੱਥਰ ਅੱਜ ਕਾਲਜੇ ਤੇ. ,
ਚੁੰਮ ਚੁੰਮ ਤੋਰ ਤੇ " ਅਜੀਤ " ਤੇ " ਜੁਝਾਰ " ,
ਸਰਸਾ ਨਦੀ ਦੇ ਕੰਢੇ ਤੇ ਅੱਜ. ,
ਕਲਗੀਆ ਵਾਲੇ ਦਾ ਖੇਰੂੰ ਖੇਰੂੰ ਹੋਇਆ ਪਰਿਵਾਰ ।