shayari4u shayari4u

ਮੈਂ ਤੇਰੇ ਪੈਰੀਂ

ਮੈਂ ਤੇਰੇ ਪੈਰੀਂ ਨਾਨਕਾ, ਕੁੱਲ ਜੀਵਨ ਰੱਖ ਲਿਆ
ਤੇ ਤੇਰੇ ਪੈਰੋਂ ਉੱਡੀਆਂ, ਧੂੜਾਂ ਨੂੰ ਚੱਖ ਲਿਆ
ਮੈਨੂੰ ਚਹੁੰ ਕੂਟੀਂ ਹੀ ਜਾਪਦਾ,ਬੱਸ ਤੇਰਾ ਅਕਸ ਜਿਹਾ
ਇੱਕ ਰੀਝ ਕਰੇ ਦਿਲ ਨਿੱਤਰੀ,ਤੇ ਲੈਂਦਾ ਇੱਕ ਸੁਪਨਾ ।

ਜਿੱਥੇ ਯਸ਼ਬ ਮਿਲੇਂਦੇ ਸੁੱਚੜੇ, ਤੇ ਕੁਰਮ ਵਗੇ ਦਰਿਆ
ਤੇਰੀ ਬੁੱਕਲ ਦੇ ਵਿੱਚ ਪਾਤਿਸ਼ਾਹ, ਮੇਰੇ ਨਿੱਕਲ ਜਾਵਣ ਸਾਹ
ਮੇਰੇ ਤਨ ਦਾ ਚੋਲਾ ਉੱਡ ਕੇ, ਜਦ ਰਲ ਜਾਏ ਵਿੱਚ ਹਵਾ
ਤਾਂ ਹਵਾ 'ਚੋਂ ਉੱਠੇ ਗੂੰਜ ਵੇ
ਨਾਨਕਵਾ ! ਨਾਨਕਵਾ ! ਨਾਨਕਵਾ ! ਨਾਨਕਵਾ !