ਤੇਰਾ ਵੇਖ ਕੇ ਲਿਬਾਸ, ਰੰਗ ਬਦਲੇ ਅਕਾਸ਼
ਅੱਜ ਤੇਰੇ ਵਾਲਾ ਰੰਗ ਆਇਆ ਪਾਣੀਆਂ ਨੂੰ ਰਾਸ
ਤੇਰੀ ਚੰਦਨ ਸੁਗੰਧ, ਕੇਸ ਮਾਰੀ ਜਾਣ ਡੰਗ
ਤੇਰਾ ਹੁਸਨ ਵਲੇਵੇਂ ਜਿਵੇਂ ਮਾਰਦਾ ਏ ਨਾਗ
ਨੀ ਆਹ ਛੇੜ ਸੁੱਕਾ ਰੁੱਖ, ਉਹਦੀ ਤੋੜ ਦਿੱਤੀ ਚੁੱਪ
ਕਹਿੰਦਾ ਹੋ ਜਾਵਾਂ ਹਰਾ ਜੇ ਤੂੰ ਬੈਠੇਂ ਛਾਂਵੇਂ ਆਪ
ਕਿਵੇਂ ਘੜਿਆ ਏ ਤੈਨੂੰ, ਆਵੇ ਸਮਝ ਨਾ ਮੈਨੂੰ
ਪਏ ਤਿੰਨ ਚਾਰ ਵਲਾਂ ਨੇ ਬਣਾਤਾ “ਰੌਂਤਾ” ਦਾਸ..!!
..