Gurpreet Singh Gurpreet Singh

🏹⚔️ਚਮਕੌਰ ਦੀ ਜੰਗ

🏹⚔️ਚਮਕੌਰ ਦੀ ਜੰਗ 23 ਦਸੰਬਰ⚔️🏹
ਸਰਸਾ ਤੇ ਪਰਿਵਾਰ ਵਿਛੜਿਆ,ਗੜ੍ਹੀ ਵਿਚ ਕਰੇ ਉਤਾਰੇ ਸੀ,
ਸਫ਼ਰ ਤੇ ਯੁੱਧਾਂ ਕਰਕੇ ਸਿੰਘ ਸੂਰਮੇ ਥੱਕੇ ਹੋਏ ਸਾਰੇ ਸੀ,
ਦੁਸ਼ਮਣ ਵੀ ਚੜ੍ਹ ਕੇ ਆ ਗਿਆ ਦੂਰ ਗੜ੍ਹੀ ਤੇ ਡੇਰੇ ਲਾਏ ਨੇ,
ਗੜ੍ਹੀ ਵਿੱਚ ਵੱਜਣ ਜੈਕਾਰੇ ਮੁਗਲ ਡਰਾਏ ਨੇ,ਗੜ੍ਹੀ ਵਿੱਚ ਵੱਜਣ ਜੈਕਾਰੇ ----
ਅੰਦਰ ਇਕੱਠ ਜਿਆਦਾ ਲਗਦਾ ,ਗੱਲਾਂ ਵੀ ਕਰਦੇ ਨੇ,
ਗੂੰਜ ਸੁਣ ਜੈਕਾਰੇ ਦੀ,ਮੁਗਲ ਅੰਦਰ ਤਕ ਡਰਦੇ ਨੇ
ਮੌਤ ਨਾਲ ਸਿੰਘ ਕਰਦੇ ਟਿੱਚਰ, ਕਿੱਦਾਂ ਦੇ ਜਾਏ ਨੇ,
ਗੜ੍ਹੀ ਵਿੱਚ ਵੱਜਣ ਜੈਕਾਰੇ ਮੁਗਲ ਡਰਾਏ ਨੇ,ਗੜ੍ਹੀ ਵਿੱਚ ਵੱਜਣ ਜੈਕਾਰੇ ----
ਪੰਜ ਪੰਜ ਦਾ ਬਣਾ ਜਥਾ ਤੋਰਦੇ ,ਮੁਗਲਾਂ ਨੂੰ ਸੋਧਣ ਨੂੰ,
ਲਾੜੀ ਮੌਤ ਨੂੰ ਵਿਆਉਂਦੇ,ਸਮਾਂ ਨਾ ਲਾਉਂਦੇ ਬੋਂਜਣ ਨੂੰ,
ਲੱਖ ਲੱਖ ਨਾਲ ਇੱਕਲਾ ਲੜਦਾ,ਐਸੇ ਜੌਹਰ ਵਿਖਾਏ ਨੇ,
ਗੜ੍ਹੀ ਵਿੱਚ ਵੱਜਣ ਜੈਕਾਰੇ ਮੁਗਲ ਡਰਾਏ ਨੇ,ਗੜ੍ਹੀ ਵਿੱਚ ਵੱਜਣ ਜੈਕਾਰੇ ----
ਜੰਗ ਵਿਚ ਦੋਨੋ ਪੁੱਤ ਆਪ ਤੋਰੇ,ਕੁਝ ਵੀ ਲੋਕਾਇਆ ਨੀ,
ਪੁੱਤਾਂ ਦੀਆਂ ਵੇਖ ਲਾਸ਼ਾਂ,ਉਪਰ ਕਪੜਾ ਵੀ ਪਾਇਆ ਨੀ
ਵੇਖ ਜਿਗਰਾ ਦਸ਼ਮੇਸ਼ ਪਿਤਾ ਦਾ,ਅੱਖਾਂ ਚੋ ਹੰਝੂ ਵੀ ਨਾ ਆਏ ਨੇ
ਗੜ੍ਹੀ ਵਿੱਚ ਵੱਜਣ ਜੈਕਾਰੇ ਮੁਗਲ ਡਰਾਏ ਨੇ,ਗੜ੍ਹੀ ਵਿੱਚ ਵੱਜਣ ਜੈਕਾਰੇ ----
ਗੜ੍ਹੀ ਚਮਕੌਰ ਇਤਹਾਸ ਸੁਣ ਕੇ ,ਰੋਕਿਆ ਅੱਖਾਂ ਵਿੱਚੋ ਪਾਣੀ ਨੂੰ,
ਕਿਸੇ ਹੋਰ ਧਰਮ ਲਈ ਕਾਹਤੋਂ ਭੁੱਲ ਗਏ ਵੱਡੀ ਕੁਰਬਾਨੀ ਨੂੰ,
ਪ੍ਰੀਤ ਕਾਉਣੀ ਲੱਖ ਵਾਰੀ ਕਰੇ ਸਿਜਦਾ ,ਆਪਣੇ ਜਿੰਨਾ ਲਾਲ ਧਰਮ ਦੇ ਲੇਖੇ ਲਾਏ ਨੇ,
ਗੜ੍ਹੀ ਵਿੱਚ ਵੱਜਣ ਜੈਕਾਰੇ ਮੁਗਲ ਡਰਾਏ ਨੇ,ਗੜ੍ਹੀ ਵਿੱਚ ਵੱਜਣ ਜੈਕਾਰੇ ----
✍️🙏ਗੁਰਪ੍ਰੀਤ ਸਿੰਘ ਕਾਉਣੀ ਫਰੀਦਕੋਟ 8968777287🙏✍️