ਭਗਤ ਸਿੰਘ ਦੀਆਂ ਫਾਸੀ ਨਾਲ ਗੱਲਾਂ ।
( ਕਵਿਤਾ )
ਪ੍ਰੀਤ ਕਕਰਾਲੇ ਵਾਲੇ ਦੀ ਕਲਮ ਤੋਂ ।
ਨੀ ਲਹੂ ਪੀ ਲੈ ਫਾਸੀਏ ਮੇਰਾ,
ਦੇਸ਼ ਮੇਰਾ ਅਜਾਦੀ ਮਾਣੇ ।
ਜਿੰਦਗੀ ਨਾਲੋਂ ਮੈਨੂੰ ਦੇਸ਼ ਪਿਆਰਾ,
ਦੇਸ਼ ਨਾਲੋਂ ਵੀ ਪਿਆਰੇ ਲੋਕ ਫਾਂਸੀਏ
ਅਸੀ ਜਾਨ ਹੈ ਤਲੀ ਤੇ ਟਿਕਾਈ,
ਲਾਹ ਦੇਣੀ ਲਹੂ ਪੀਣੀ ਯੋਕ ਫਾਂਸੀਏ।
ਅਜਾਦੀ ਸਾਡਾ ਜਮਾਂਦਰੂ ਹੱਕ ਹੈ,
ਗੋਰਾ ਨਹੀਂ ਸਕਦਾ ਰੋਕ ਫਾਂਸੀਏ।
ਕੁਰਬਾਨੀਆ ਬਗੈਰ ਕੌਮਾਂ ਜਿੰਦਾ ਨਾਂ ਰਹਿੰਦੀਆ,
ਸੱਚ ਕਹਿ ਗਏ ਗੁਰੂ ਪੀਰ ਤੇ
ਸਿਆਣੇ।
ਨੀ ਲਹੂ ਪੀ ਲੈ ਫਾਂਸੀਏ ਮੇਰਾ,
ਦੇਸ਼ ਮੇਰਾ ਅਜਾਦੀ ਮਾਣੇ ।
ਮੈ ਮਾਰਕਸ ਵਾਦ ਅਤੇ ਲੈਲਿਨਵਾਦ ਪੜਿਆ,
ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਹੋਵੇ,
ਮੈ ਇਨਕਲਾਬ ਲਿਆਉਣਾ ਇਸ ਗੱਲ ਤੇ ਅੜਿਆ।
ਮੈ ਬਾਗੀਆਂ ਦੇ ਘਰ ਜੰਮਿਆਂ,
ਪੁਲਸ ਘੇਰਿਆ ਵਿੱਚ ਜਵਾਨ ਹੋਇਆ।
ਬਾਗੀਆਂ ਦੇ ਘਰ ਪੜਿਆ ।
ਦੇਸ਼ ਦੀ ਅਜਾਦੀ ਖਾਤਰ,
ਮੇਰਾ ਪਰਿਵਾਰ ਜੇਲ੍ਹਾਂ ਵਿੱਚ ਰਿਹਾ ਫੜਿਆ।
ਖਾਲੀ ਭੜੋਲੇ ਗਰੀਬਾਂ ਦੇ,ਵਿੱਚ ਨਾਂ ਦਾਣੇ।
ਨੀ ਲਹੂ ਪੀ ਲੈ ਫਾਂਸੀ ਏ ਮੇਰਾ,
ਦੇਸ਼ ਮੇਰਾ ਅਜਾਦੀ ਮਾਣੇ ।
ਘੜੀ,ਘੜੀ,"ਘੜੀ ਵਲ ਕੀ ਵੇਖੇ ਗੋਰਿਆ,
ਖਿੱਚ ਦੇ ਜੱਲਾਦਾ ਫਾਂਸੀ ਦਾਂ ਰੱਸਾ,
ਮੌਤ ਦੇ ਗਾਨੇ ਬੰਨ ਕੇ ਮਾਂ ਨੇ ਤੋਰਿਆ।
ਗੋਡੇ,ਗੋਡੇ ਸਾਨੂੰ ਲਾੜੀ ਮੌਤ ਦਾਂ ਚਾਅ
ਸਾਡੇ ਮੂੰਹ ਨੂੰ ਸ਼ਗਨ ਦੇ ਲਾਅ ।
ਫਾਸੀ ਤੋਂ ਬਾਅਦ ਲੋਕਾਂ ਦਾਂ ਹੜ ਆਵੇਗਾ,
ਭਰ ਜਾਣੀਆਂ ਜੇਲ੍ਹਾਂ ਅਤੇ ਠਾਣੇ,
ਨੀ ਲਹੂ ਪੀ ਲੈ ਫਾਂਸੀਏ ਮੇਰਾ,
ਦੇਸ਼ ਮੇਰਾ ਅਜਾਦੀ ਮਾਣੇ ।
ਫਾਂਸੀ ਬੋਲੀ=
ਮੇਰਾ ਕਸੂਰ ਕੋਈ ਨਾਂ,
ਮੈਂ ਹੁਕਮਾਂ ਦੀ ਬੱਧੀ,
ਮੈਨੂੰ ਮਿਲੇ ਕਿਤੇ ਢੋਈ ਨਾਂ ।
ਹੁਕਮ ਹੋਇਆ ਵੱਡੇ ਸਾਹਬ ਦਾਂ ,
ਤਿੰਨੇ ਸੂਰਮੇ ਫਾਂਸੀ ਦਿੱਤੇ ਲਾਂ
ਡੁਲ ,ਡੁਲ ਪੈਂਦੇ ਸੀ ਸੂਰਮਿਆਂ ਦੇ ਹਾਸੇ,
ਸੰਭਾਲੇ ਨਹੀ ਸੀਂ ਜਾਂਦੇ ਚਾਅ ।
ਫਾਂਸੀ ਸੀ ਭੁੱਬਾ ਮਾਰ ਕੇ ਰੋਂਦੀ ,
ਜੱਲਾਦਾ ਨੂੰ ਚੱਕਰ ਗਏ ਆ
ਪ੍ਰੀਤ ਕਕਰਾਲਾ,
ਸੂਰਮਿਆਂ ਦੇ ਬਣਾਉਂਦਾ ਗੀਤ ਤੇ ਗਾਣੇ,
ਨੀ ਲਹੂ ਪੀ ਲੈ ਫਾਂਸੀਏ ਮੇਰਾ
ਦੇਸ਼ ਮੇਰਾ ਅਜਾਦੀ ਮਾਣੇ ।।