ਉਹ ਬੁਲਾਉਂਦਾ ਏ ਤੇ ਲੁੱਕ ਜਾਂਦਾ ਏ
ਮੇਰਾ ਤਾਂ ਸੱਚੀ ਸਾਹ ਰੁੱਕ ਜਾਂਦਾ ਏ
ਜਦੋਂ ਵੀ ਮੰਜਿਲ ਨੇੜੇ ਆਉਂਦੀ ਸ਼ਾਇਰਾ
ਪਤਾ ਨੀ ਕਿਉਂ ਰਾਹ ਈ ਮੁੱਕ ਜਾਂਦਾ ਏ
ਫੁੱਲਾਂ ਨੂੰ ਮੈਂ ਜਦ ਵੀ ਹੱਥ ਲਾਉਂਦਾ ਵਾਂ
ਜ਼ਖਮਾਂ ਨਾਲ ਈ ਭਰ ਬੁੱਕ ਜਾਂਦਾ ਏ
ਜਦੋਂ ਕੋਈ ਹਾਲ ਪੁੱਛਣ ਆਉਂਦਾ ਜ਼ਖਮਾਂ ਦਾ
ਜਾਂਦਾ ਹੋਇਆ ਲੂਣ ਉੱਤੇ ਭੁੱਕ ਜਾਂਦਾ ਏ
ਦੋ ਘੜੀ ਜੇ ਕੋਈ ਕੋਲ ਬਹਿੰਦਾ ਮੇਰੇ
ਮੇਰੇ ਕੋਲੋਂ ਕਿਉਂ ਉਹ ਬੰਦਾ ਉੱਕ ਜਾਂਦਾ ਏ
ਮੇਰੇ ਇਸ ਨਰਮ ਸੁਭਾਅ ਕਰਕੇ ਸੱਜਣਾਂ
ਹਰ ਕੋਈ ਈ ਫਾਇਦਾ ਚੁੱਕ ਜਾਂਦਾ ਏ
ਪਤਾ ਏ ਕਿ ਇੱਥੋਂ ਖਾਲੀ ਨਈਂ ਮੁੜਨਾ
ਕੋਈ ਨਾ ਕੋਈ ਦੁੱਖ ਦਰ ਤੇ ਢੁੱਕ ਜਾਂਦਾ ਏ
ਮੇਰੇ ਸਬਰਾਂ ਦੇ ਫ਼ਲ ਨੂੰ ਪਤਾ ਨਈਂ ਕਿਉਂ
ਪੱਕਣ ਤੋਂ ਪਹਿਲਾਂ ਕੋਈ ਟੁੱਕ ਜਾਂਦਾ ਏ
ਮੈਂ ਖੋਰੇ ਕੋਈ ਪਤਝੜ ਹਾਂ ਸ਼ਾਇਰਾ ਦੱਸ
ਜੋ ਵੀ ਕੋਲ ਆਵੇ ਉਹ ਸੁੱਕ ਜਾਂਦਾ ਏ
ਉਹਦਾ ਘਰ ਮੇਰੇ ਲਈ ਰੱਬ ਦਾ ਦਰ
ਮੂਰੋਂ ਲੰਘਦੇ ਆਪੇ ਸਿਰ ਝੁੱਕ ਜਾਂਦਾ ਏ
ਉਹ ਬੁਲਾਉਂਦਾ ਏ ਤੇ ਲੁੱਕ ਜਾਂਦਾ ਏ
ਮੇਰਾ ਤਾਂ ਸੱਚੀ ਸਾਹ ਰੁੱਕ ਜਾਂਦਾ ਏ
@love_escobar_
90415-44697