ਉਹ ਤੱਕਦਾ ਏ ਭੁੱਲ ਜਾਂਦਾ ਏ ਅਗਲਾ ਬੰਦਾ ਰੁਲ਼ ਜਾਂਦਾ ਏ ਸੜਕ ਤੇ ਉਹ ਤੁਰਦਾ ਏ ਇਵੇਂ ਜਿਵੇਂ ਨਹਿਰ 'ਚ ਫੁੱਲ ਜਾਂਦਾ ਏ ਫਿਰ ਕੀ ਹੋਇਆ ਜੇ ਮੈਂ ਰੋਇਆ ਭਰਿਆ ਬਰਤਨ ਡੁੱਲ ਜਾਂਦਾ ਏ ਓਹਦਾ ਦਿਲ ਹੱਟੀ ਦਾ ਬੂਹਾ ਜਿਹੜਾ ਆਵੇ ਖੁੱਲ੍ਹ ਜਾਂਦਾ ਏ। ਉਮੇਰ ਨਜਮੀ