ਬਰਦਾਸ਼ਤ....
ਜੇਬ ਖ਼ਾਲੀ ਹੋਵੇ, ਤਾਂ ਐਸ਼ਾ ਨਹੀਂ ਹੁੰਦੀਆਂ,
ਦਿਲ ਲਗੀ ਕਰ ਕੇ, ਮੁਹੱਬਤਾਂ ਨਹੀਂ ਹੁੰਦੀਆਂ।
ਸਦਾ ਨਹੀਂ ਚਲਾਕੀਆਂ ਸਾਥ ਦਿੰਦੀਆਂ,
ਮਿਹਨਤਾਂ ਦੇ ਨਾਲ ਹੀ ਪੂਰੀਆਂ ਨੇ ਪੈਂਦੀਆਂ।
ਕਿਸਮਤਾਂ ਦੇ ਭਰੋਸੇ ਜੋ ਬੈਠੇ ਰਹਿੰਦੇ ਨੇ,
ਤਰੱਕੀਆਂ ਫਿਰ ਝੋਲੀ ਕਦੇ ਨਹੀਂ ਪੈਂਦੀਆਂ।
ਨਹੁੰਆਂ ਨਾਲੋਂ ਮਾਸ ਜਦੋਂ ਵੱਖ ਹੁੰਦਾ ਹੈ,
ਬੇਗ਼ਾਨਿਆਂ ਦੀਆਂ ਫੇਰ ਘਰਾਂ ਵਿੱਚ ਚੱਲਦੀਆਂ।
ਹੱਕਾਂ ਤੋਂ ਕਾਮੇ ਜਦੋਂ ਵਾਂਝੇ ਰਹਿ ਜਾਂਦੇ,
ਫਿਰ ਹੀ ਬਗ਼ਾਵਤਾ ਸ਼ਰੇਆਮ ਚੱਲਦੀਆਂ।
ਝੋਲੀਆਂ ਭਰ ਜਦ ਰਾਖੇ ਘਰ ਭਰਦੇ,
ਲੋਕ ਲਹਿਰਾਂ ਫਿਰ ਜ਼ੋਰ ਨੇ ਫੜ੍ਹਦੀਆਂ।
ਦੂਜੇ ਵੱਲ ਉਂਗਲਾਂ 'Bulbuli' ਕਰਨੀਆਂ ਸੌਖੀਆਂ,
ਆਪਣੇ ਵੱਲ ਹੋਣ,ਬਰਦਾਸ਼ਤ ਨਹੀਂ ਹੁੰਦੀਆਂ।