PB29_Deep PB29_Deep

ਮੇਰੀ ਜਾਨ ਹਾਜ਼ਿਰ

ਮੇਰੀ ਜਾਨ ਹਾਜ਼ਿਰ ਸੀ ਜਿਹਨਾਂ ਲਈ ਮੇਰੀ ਮੌਤ ਲਈ ਉਹ ਵੀ ਕਾਹਲੇ ਨੇ ,
ਹਰ ਠੋਕਰ ਦਿੱਤੀ ਆਪਣਿਆਂ ਨੇਂ,ਚਾਬੀ ਕੋਲ ਤੇ ਜ਼ੁਬਾਨ ਨੂੰ ਤਾਲੇ ਨੇ ,
ਕਿਸੇ ਲਈ ਕੀ ਗਲਤ ਤੇ ਕੀ ਸਹੀ , ਕੋਈ ਕਦਰ ਨਹੀਂ ਤਾਂ ਵੀ ਦੱਸਦਾ ਰਿਹਾ ,
ਮੈਨੂੰ ਖੁਸ਼ ਸੀ ਦੇਖ ਜ਼ੰਜੀਰਾਂ ਚ , ਖੁਸ਼ੀ ਉਹਨਾਂ ਲਈ ਖੁਦ ਨੂੰ ਕੱਸਦਾ ਰਿਹਾ ,
ਮੁਸੀਬਤ ਆਪਣਿਆਂ ਦੀ ਸਿਰ ਮੱਥੇ ਇਸ ਲਈ ਵਿੱਚ ਹੋਰ ਮੁਸੀਬਤਾਂ ਫੱਸਦਾ ਰਿਹਾ,
ਬਹੁਤੀ ਸਮਝ ਨਹੀਂ ਸੀ ਦੁਨੀਆਦਾਰੀ ਦੀ ਹਰ ਕੋਈ ਪਿਆਰ ਦੇ ਡੰਗ ਨਾਲ ਡੱਸਦਾ ਰਿਹਾ,
ਪ੍ਰਵਾਹ ਛੱਡ ਕੇ ਦੁੱਖ ਤੇ ਦਰਦਾਂ ਦੀ ਜਿੱਥੇ ਰੱਖਿਆ ਰੱਬ ਨੇ ਉੱਥੇ ਵੱਸਦਾ ਰਿਹਾ ,
ਮੈਂ ਕੱਲਾ ਬਹਿ ਬਹਿ ਰੋਂਦਾ ਰਿਹਾ ਤੇ ਲੋਕਾਂ ਸਾਹਮਣੇ ਆ ਕੇ ਹੱਸਦਾ ਰਿਹਾ।