ਮੈ ਤੇਰੇ ਹਾਸਿਆਂ ਨੂੰ ਦਿਲ ਉੱਤੇ ਲਾ ਕੇ ਬਹਿ ਗਿਆਂ
ਤੇਰੇ ਦਿਲ ਵਿਚ ਮੇਰੇ ਲਈ ਕੋਈ ਵਿਚਾਰ ਹੀ ਨਹੀਂ ਸੀ
ਮੈ ਰੋ ਰੋ ਕੇ "ਤਨੂੰ" ਪਿੱਛੇ ਗੁਜ਼ਾਰ ਤੀਆਂ ਰਾਤਾਂ
ਪਰ ਓਹਦੇ ਦਿਲ ਵਿਚ ਮੇਰੇ ਲਈ ਪਿਆਰ ਹੀ ਨਹੀਂ ਸੀ
ਮੈ ਤੇਰੇ ਲਈ ਰੋਵਾਂ ਤੇ ਤੂੰ ਹੋਰ ਲਈ ਰੋਵੇ
ਕਿਉਕੀ ਕੀਤਾ ਮੈ ਤੇਨੂੰ ਇਜ਼ਹਾਰ ਹੀ ਨਹੀਂ ਸੀ
ਗ਼ਲਤੀ ਨਾ "ਪਾਗ਼ਲ" ਨੇ ਗਵਾ ਲਿਆ ਏ ਹੀਰਾ
ਓਦਾਂ ਹੋਈ ਐਡੀ ਕੋਈ ਤਕਰਾਰ ਹੀ ਨਹੀਂ ਸੀ
ਮੈ ਗੱਲਾਂ ਸ਼ੇਅਰਾਂ ਰਾਹੀਂ ਦਿਲ ਦੀਆ ਕੱਢ ਲਵਾਂ ਬਾਹਰ
ਓਦਾਂ ਸ਼ਾਇਰੀ ਵਾਲਾ ਏਡਾ ਕੋਈ ਬੁਖਾਰ ਹੀ ਨਹੀਂ ਸੀ
~~ਭਿੰਦਾ ਮੋਗੇ ਵਾਲਾ~~