ਜਦੋਂ ਜਾਣਦੀ ਨਹੀਂ ਸੀ ਤਾਂ ਬਹੁਤ ਗੱਲਾਂ ਕਰਦੀ ਸੀ
ਜਦੋਂ ਜਾਣ ਲਿਆ
ਤਾਂ ਚੁੱਪ ਹੋ ਗਈ
ਰੋਜ਼ ਕਿੰਹਦੀ ਸੀ ਆਪਣੇ ਬਾਰੇ ਦੱਸੋ ਕੁਝ
ਅੱਜ ਸੱਚ ਦੱਸਿਆ
ਤਾਂ ਚੁੱਪ ਹੋ ਗਈ
ਰੋਜ਼ ਜਿਸਮਾਂ ਨੂੰ ਇਕ ਕਰਨ ਦੀ ਗੱਲ ਚਲਦੀ ਸੀ
ਮੈ ਗੱਲ ਰੂਹਾਂ ਦੀ ਕੀਤੀ
ਤਾਂ ਚੁੱਪ ਹੋ ਗਈ
ਆਖਦੀ ਸੀ ਛੱਡ ਕੇ ਤਾਂ ਨਹੀਂ ਜਾਏਂਗਾ ਮੈਨੂੰ ਤੂੰ
ਮੈ ਆਖਰੀ ਸਾਹ ਤਕ ਨਿਭਾਉਣ ਦੀ ਗੱਲ ਕੀਤੀ
ਤਾਂ ਚੁੱਪ ਹੋ ਗਈ
~~ਭਿੰਦਾ ਮੋਗੇ ਵਾਲਾ~~