ਆਵਾ ਊਤਿਆ ਅੱਜ ਦੀ ਆਸ਼ਕੀ ਦਾ
ਜਾਤਾਂ ਵੇਖਕੇ ਕਰਨ ਪਿਆਰ ਮੀਆਂ
ਹਾਸਾ ਆਉਂਦਾ ਏ ਚਾਪਲੂਸ ਬੰਦਿਆਂ ਤੇ
ਪੈਸਾ ਦੇਖਕੇ ਕਰਨ ਸਤਿਕਾਰ ਮੀਆਂ
ਓਸ ਬਾਪ ਦੇ ਹਾਸੇ ਵੀ ਉੱਡ ਜਾਂਦੇ
ਧੀ ਹੁੰਦੀ ਹੈ ਜੀਹਦੀ ਮੁਟਿਆਰ ਮੀਆਂ
ਅੱਜ ਕੱਲ੍ਹ ਦੇ ਨੇਤਾ ਦੀ ਵੀ ਗੱਲ ਦੱਸਾਂ
ਹੱਕ ਖਾਕੇ ਨਾ ਮਾਰਨ ਡਕਾਰ ਮੀਆਂ
ਜਵਾਨ ਲੱਭਣਾ ਨਹੀਂ ਪੰਜਾਬ ਅੰਦਰ
ਸਭ ਚੱਲੇ ਨੇ ਉਡਾਰੀ ਮਾਰ ਮੀਆਂ
ਪਹਿਲਾ ਰਾਂਝਾ ਮੱਝੀਆਂ ਚਾਰਦਾ ਸੀ
ਅੱਜ ਹੀਰਾਂ ਰਾਂਝੇ ਨੂੰ ਰਹੀਆਂ ਚਾਰ ਮੀਆਂ
"ਪਰਮ" ਲਿਖੇ ਕੀ ਆਪਣੇ ਲਫ਼ਜ਼ਾਂ ਵਿਚ
ਗੱਲ ਹੋਈ ਐ ਵੱਸੋਂ ਬਾਹਰ ਮੀਆਂ
﹏✍ ਪਰਮ⁹⁴