ਹਉਕੇ, ਹੰਝੂ, ਹਿਜ਼ਰ ਤੇ ਹਾਵਾਂ ਸਭ ਕੱਠੇ ਮੈ ਸਹੇੜੇ ਨੀ
ਕਿੱਦਾਂ ਖੁਸ਼ੀਆਂ ਖਿਲਾਰ ਦਊਂਗਾ ਦੱਸ ਮੈ ਤੇਰੇ ਵਿਹੜੇ ਨੀ
ਖੜ ਨਹੀਂ ਸਕਦੀ ਤੂੰ ਮੇਰੇ ਨਾਲ ਮੈ ਖੜਾ ਮੋੜ ਤੇ ਜਿਹੜੇ ਨੀ
ਕੀ ਦੱਸਾਂ ਕੀਹਨੇ ਕੀ-ਕੀ ਕੀਤੀ ਤੇ ਕਰ ਰਹੇ ਕਿਹੜੇ-ਕਿਹੜੇ ਨੀ
ਇਕ ਗੱਲ "ਪਰਮ" ਦੀ ਸੁਣਲੈ ਤੂੰ ਮੇਰੇ ਤੈਥੋਂ ਵੱਧ ਕੋਈ ਨੇੜੇ ਨੀ
﹏✍ ਪਰਮ⁹⁴