ਖੱਟੇ ਫੁੱਲ ਨੀ ਕਿੱਕਰਾਂ
ਸਾਨੂੰ ਤੂੰ ਬਲੌਕ ਮਾਰਿਆ
ਆਖੇ ਲੱਗ ਨਵੇਂ ਮਿੱਤਰਾਂ ਦੇ
ਬੂਟਾ ਬਦਾਮਾ ਦਾ ਲਾਇਆ ਏ
ਮਿੱਤਰਾ ਨੂੰ ਛੱਡਣ ਲਈ
ਸੋਹਣਾ ਬਹਾਨਾ ਬਣਾਇਆ ਏ
ਬੂਟਾ ਅੰਬ ਦਾ ਉੱਗ ਜਾਵੇ
ਤੂੰ ਜੀਹਦੇ ਨਾਲ ਲਾਈਆਂ ਯਰੀਆਂ
ਤੇਰੀ ਓਹਦੇ ਨਾਲ ਪੁਘ ਜਾਵੇ
ਅੰਗੂਰਾਂ ਦੀ ਵੱਲ੍ਹ ਸੱਜਣਾ
ਜੀਹਦੇ ਨਾਲ ਪਿਆਰ ਪਾਈਏ
ਫਿਰ ਕਰੀਏ ਛਲ਼ ਸੱਜਣਾ
ਧੋਖਾ ਇਸ਼ਕੇ ਚ ਖ਼ਾ ਬੈਠੇ
ਕਪਟੀ ਸੱਜਣਾ ਦੇ
ਅਸੀ ਜ਼ਿੰਦ ਨਾਂਵੇਂ ਲਾ ਬੈਠੇ
﹏✍ ਪਰਮ⁹⁴