ਬੜੇ ਸਵਾਲ ਨੇ ਅੰਦਰ ਪਰ ਜਵਾਬ ਨਹੀਂ ਹੈਗਾ
ਉਲਝੀ ਕਿੰਨੀ ਤਾਣੀ ਪਈ ਹਿਸਾਬ ਨਹੀਂ ਹੈਗਾ
ਝੂਠ ਬੋਲਣਾ ਸਿਖਲਾ "ਪਰਮ" ਵੇ ਤੂੰ ਵੀ ਹੁਣ
ਸੱਚ ਬੋਲਣ ਦਾ ਮਿਲਦਾ ਕੋਈ ਖਿਤਾਬ ਨਹੀਂ ਹੈਗਾ
ਓਹਨਾ ਬੰਦਿਆਂ ਦੇ ਲਈ ਵਕ਼ਤ ਨਾ ਗਾਲਿਆ ਕਰ
ਜਿੰਨਾਂ ਨੂੰ ਕਦੇ ਆਉਂਦਾ ਤੇਰਾ ਖ਼ੁਆਬ ਨਹੀਂ ਹੈਗਾ
ਤੂੰ ਜੀਹਦਾ ਮੁੱਖ ਵੇਖਣ ਲਈ ਮਚਲਦਾ ਰਹਿਨਾ ਏਂ
ਓਹ ਤੇਰੀ ਝਲਕ ਪਾਉਣ ਦੇ ਲਈ ਬੇਤਾਬ ਨਹੀਂ ਹੈਗਾ
﹏✍ ਪਰਮ⁹⁴