ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕੰਮ ਕਰਦਿਆਂ ਦੇ
ਸਾਕ ਮਿਲਦਿਆਂ ਦੇ
ਖੂਹਾਂ ਵਗਦਿਆਂ ਦਾ
ਪਾਣੀ ਸਾਫ ਹੁੰਦਾ...
ਇੱਥੇ ਪੁੱਛਦਾ ਕੌਣ
ਕਮਜੋਰਿਆਂ ਨੂੰ
ਜ਼ੋਰਾਵਰਾਂ ਦੇ ਨਾਲ
ਇਨਸਾਫ਼ ਹੁੰਦਾ...
✊✊✊
ਸੋਚ ਨੂੰ ਬਦਲੋ, ਸਿਤਾਰੇ ⭐️ ਆਪੇ ਬਲਦ ਜਾਣਗੇ,
ਨਜ਼ਰ ਨੂੰ ਬਦਲੋ, ਨਜ਼ਾਰੇ ਆਪੇ ਬਦਲ ਜਾਣਗੇ,
ਕਿਸ਼ਤੀਆਂ ⛵️⛵️ ਬਦਲਨ ਦੀ ਜ਼ਰੂਰਤ ਨਹੀਂ,
ਦਿਸ਼ਾਵਾਂ ਨੂੰ ਬਦਲੋ, ਕਿਨਾਰੇ ਆਪੇ ਬਦਲ ਜਾਣਗੇ"..
ਸਮਾਂ ਬੇਸ਼ੱਕ ਨਵਾਂ
ਪਰ ਖੁਆਬ ਪੁਰਾਣੇ ਆ.
ਪੂਰੇ ਹੋ ਗਏ ਤਾਂ ਠੀਕ
ਨਹੀਂ ਤਾਂ ਮੱੜੀਆਂ ਤੱਕ ਜਾਣੇ ਆ
☺☺
ਜਿੰਦਗੀ ਵੀ ਵੱਧ ਪੱਤੀ ਵਾਲ਼ੀ
☕ਚਾਹ ਵਰਗੀ ਹੋਈ ਪਈ ਆ,
ਕੌੜੀ ਤਾਂ ਬਹੁਤ ਲੱਗਦੀ ਆ ਪਰ
ਅੱਖਾਂ 🙄 ਖੋਲ ਦਿੰਦੀ ਆ,
🙏ਦੀਪ🙏
ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ
ਲੱਛਣ ਓਹੀ ਖਲਾਰਿਓ ਜੋ ਸਹਿ ਸਕੋ
ਇਹ ਜ਼ਿੰਦਗੀ ਵੀ ਪਤਾ ਨਹੀ
ਕਿੰਨੇ ਰੰਗ ਦਿਖਾਉਦੀ ਏ,
ਜਿਸ ਦਾ ਸਾਥ ਮੰਗਦਾ
ਸਾਥ ਦੇ ਕੇ ਦੂਰ ਕਰਕੇ ਰੁਵਾਂਉਦੀ ਏ
ਵਿੱਚ ਜਵਾਨੀ ਪਿੱਟ ਸਿਆਪਾ
ਬੁੱਢੇ ਵਾਰੀ ਸਿਹਤ ਤੇ ਡਾਕਾ
ਬਾਦਸ਼ਾਹ ਜੇ ਕੋਈ ਓੁਮਰ ਹੈ ਮਿੱਤਰਾ
ਤਾਂ ਓਹ ਹੈ ਬਚਪਨ ਨਾ ਫਿਕਰ ਨਾ ਫਾਕਾ✍️✍️
ਕਿਸੇ ਨੂੰ ਸੁੱਟਣ ਦੀ ਜ਼ਿੱਦ ਨਹੀਂ
ਖੁਦ ਨੂੰ ਬਣਾਉਣ ਦਾ ਜਨੂੰਨ ਆ
ਜਿੰਦਗੀ ਹੁਣ ਸਾਹਾਂ ਤੇ
ਿੲਨਾ ਦਾ ਕੋੲੀ ਪਤਾ ਨਹੀ
ਕਦੋ ਸਾਥ ਛੱਡ ਦੇਣ।
deep singh Balluana