ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਰਮਾਂ ਦੇ ਨਿਬੇੜੇ ਤਾ ਆਪੇ ਮੁਕ ਜਾਣੇ ਆ..ਪਰਦਾ ਜਦੋ ਇੱਕ ਦਿਨ ਉੱਠ ਜਾਵੇ..ਹਰ ਪਲ ਹੱਸ ਕੇ ਬਿਤਾਇਆ ਕਰੋ.. ਕੀ ਪਤਾ ਕਿਹੜੇ ਮੋੜ ਤੇ ਜਿੰਦਗੀ ਦਾ ਸਾਹ ਰੁੱਕ ਜਾਵੇ.🌹❤️ਰ ਸਿੰਘ 🫶🤔❤️
ਰੂਹਾਂ ਨਾਲ ਰੂਹਾਂ ਜੁੜੀਆਂ
ਵਿਛੜੇ ਮਿਲੇ ਚਿਰਾਂ ਬਾਅਦ ਨੇ ,
ਚੰਗਾ ਕੀਤਾ ਭਲਾ ਯਾਦ ਨਹੀਂ ਰੱਖਦੇ
ਹੋਰਾਂ ਦੇ ਔਗੁਣ ਸਭ ਨੂੰ ਯਾਦ ਨੇ ।
ਆਪੇ ਹੋ ਜਾਂਦੇ ਕਰਮਾਂ ਦੇ ਨਿਬੇੜੇ
ਜਦੋਂ ਪਰਦਾ ਇੱਕ ਦਿਨ ਉੱਠ ਜਾਵੇ ,
ਹੱਸ ਕੇ ਗੁਜ਼ਾਰ ਪਲ ਜੋ ਮਿਲੇ ਰੱਬ ਤੋਂ
ਕੀ ਪਤਾ ਕਿਸ ਮੌੜ ਤੇ ਜ਼ਿੰਦਗੀ ਰੁਕ ਜਾਵੇ।
ਮੁੜ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਅੱਖਾਂ ਮੂਹਰੇ ਚਿਹਰਾ ਜਦ ਸੋਹਣਾ ਆ ਜਾਂਦਾ ,
ਹੁਣ ਤਾਂ ਕਦੇ ਕਦੇ ਆਪਣੀਆਂ ਗਲਤੀਆਂ ਤੇ ਵੀ ਰੋਣਾ ਆ ਜਾਂਦਾ।
ਮੁੜ ਕੇ ਨਹੀਂ ਆਉਂਦੇ
ਜੋ ਦਿਨ ਬਚਪਨ ਦੇ ਲੰਘੇ
ਖਵਾਇਸ਼ਾਂ ਵੱਡੀਆਂ ਨਹੀਂ ਸੀ
ਸਭ ਮਿਲ ਜਾਂਦਾ ਸੀ ਮੰਗੇ
ਹੌਲੀ ਹੌਲੀ ਵੱਡੇ ਹੋਏ
ਜ਼ਿੰਮੇਵਾਰੀਆਂ ਘੇਰਿਆ ਸੀ
ਚੈਨ ਨਾਲ ਸਾਹ ਲੈਣ ਨਹੀਂ ਦਿੱਤਾ
ਕਦੇ ਹਾਲਾਤਾਂ ਮੇਰਿਆ ਸੀ
.. Read more >>
ਜਿੱਥੇ ਰੱਖਿਆ ਰੱਬ ਨੇ ਸਬਰ ਚ ਹਾਂ
ਦੌੜ ਲਈ ਟੇਡੇ ਵਿੰਗੇ ਧੰਦੇ ਨਹੀਂ ਵਰਤੇ ,
ਚੀਜ਼ਾਂ ਤਾਂ ਵਰਤੀਆਂ ਨੇ
ਪਰ ਫਾਇਦੇ ਲਈ ਕਦੇ ਬੰਦੇ ਨਹੀਂ ਵਰਤੇ ।
ਨੀਂ ਇਹ ਫਿਰ ਪੈਦਾ ਹੋ ਹੋ ਆਉਣੇ
ਅਸੀਂ ਜਿੰਨੀ ਵਾਰ ਮਰਾਂਗੇ ,
ਕੀ ਕਰੀਏ
ਮਿੱਟੀ ਨਾਲ ਬਣੇ ਆ
ਮਿੱਟੀ ਦੀ ਗੱਲ ਕਰਾਂਗੇ।
ਚੋਰ ਨਾ ਗੁੱਝਾ ਚੋਰੀ ਤੋਂ
ਦਿਹਾੜੀਦਾਰ ਦੀ ਬੋਰੀ ਚੋਂ
ਆਟਾ ਸਬਜ਼ੀ ਮੁੱਕੇ ਰਹਿੰਦੇ,
ਬਾਹਲੇ ਚੰਗਿਆਂ ਦਾ ਜ਼ਮਾਨਾ
ਆਪ ਬਾਹਰ ਤਾਂ ਅੰਦਰ ਨਾਨਾ
ਅਸਲੀ ਪਾਪੀ ਲੁਕੇ ਰਹਿੰਦੇ
ਉਹਦੀ ਲੀਲਾ ਸਮਝੋਂ ਬਾਹਰ ਈ ਏ
ਉਹੀ ਰਾਜਾ ਉਹੀ ਰ .. .. Read more >>
ਨੀਂ ਇਹ ਛੋਟੇ ਤੋਂ ਵੱਡੇ ਘਰ ਤੱਕ ਗਏ
ਸੁਪਨਿਆਂ ਦਾ ਇੱਕ ਅੱਡਾ ਨਹੀਂ ਹੁੰਦਾ,
ਜਦੋਂ ਤੱਕ ਜ਼ਿੰਦਗੀ ਆ ਜਾਨੇ
ਕੋਈ ਛੋਟਾ ਕੋਈ ਵੱਡਾ ਨਹੀਂ ਹੁੰਦਾ।