ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਾਫ਼ਰ - ਕਾਫ਼ਰ ਕਹਿਣ ਵਾਲਿਓ
ਕੋਈ ਨਾ ਪ੍ਰਵਾਹ ਮੈਨੂੰ,
ਮਾਨਵਤਾ ਲਈ ਸਾਹ ਚੱਲਦੇ
ਬਸ ਏਸੇ ਗੱਲ ਦਾ ਚਾਅ ਮੈਨੂੰ .......
ਕੋਸ਼ਿਸ਼ ਨੀ ਛੱਡਣੀ ਚਾਹੀਦੀ
ਟੱਕਰ ਨਾਲ ਭੁਰਦੇ ਪੱਥਰ ਨੀ
ਇਹੀ ਕਲਮ ਦੁਕਾਨਾਂ ਤੇ ਮਿਲਦੀ ਨਾ
ਤੇ ਲੀਜ ਤੇ ਮਿਲਦੇ ਅੱਖਰ ਨੀ
ਮਕਸਦ ਜ਼ਿਆਦਾ ਜਰੂਰੀ ਏ
ਮੈਂ ਹੋਰ ਕਿਸੇ ਨਾਲ ਕੀ ਅੜਨਾ
ਇਹ ਖੁਦ ਦੇ ਨਾਲ ਲੜਾਈ ਏ
ਮੈਂ ਹੋਰ ਕਿਸੇ ਨਾਲ ਕੀ ਲੜਨਾ
ਉਂਝ ਬੜੇ ਸਿਆਣੇ ਮਿਲਦੇ ਆ
ਕੋਈ ਕੰਮ ਵਕ਼ਤ ਤੇ ਆਉਂਦਾ ਨਈ,,
ਜਿਨ੍ਹਾਂ ਮਰਜ਼ੀ ਕਰ ਲਈ ਕਿਸੇ ਦਾ
ਕੋਈ ਮੁੱਲ ਪਿਆਰ ਦਾ ਪਾਉਂਦਾ ਨਈ,,
ਅੰਦਰ ਦੀ ਤਕਲੀਫ਼ ਨੂੰ ਸਦਾ ਛੁਪਾ ਕੇ ਮਿਲਦਾ ਹਾਂ
ਮੈਂ ਹਰ ਇਕ ਮੁਸੀਬਤ ਨੂੰ ਮੁਸਕਰਾ ਕੇ ਮਿਲਦਾ ਹਾਂ
😌😌😊😊
ਜ਼ਿੰਦਗੀ ਜਿਉਣ ਦਾ ਨਜ਼ਾਰਾ ਹੀ ਉਦੋਂ ਆਉਂਦਾ
ਜਦੋ ਤੁਸੀਂ ਕਿਸੇ ਕੋਲੋ ਲੱਘ ਜਾਓ
ਤੇ ਲੋਕ ਅੱਧਾ ਘੰਟਾ ਤੁਹਾਡੀਆਂ ਹੀ
ਚੁਗ਼ਲੀਆਂ ਕਰੀ ਜਾਣ
ਜ਼ਿੰਨੀ ਮਿਲੀ ਆ ਜ਼ਿੰਦਗੀ
ਠਾਠ ਨਾਲ ਕੱਢਾਗੇ......
ਕੋਈ ਗੱਲ ਬਾਤ ਤਾਂ ਹੈਗੀ ਤੇਰੇ ਚ..
ਐਨੀ ਕੁ ਛਾਪ ਤਾਂ ਛੱਡਾਗੇ...✍️
ਬੰਦਾ ਆਪਣੀ ਕੀਤੀ ਪਾਉਂਦਾ, ਕਿਉਂ ਕੋਈ ਮੇਰਾ ਫਿਕਰ ਕਰੇ...
ਮੇਰੇ ਖਾਤੇ ਖਬਰੇ ਕਿੰਨੀਆਂ ਹੋਰ ਸਜ਼ਾਵਾਂ ਨਿਕਲਦੀਆਂ...
ਯਾਦਾਂ ਵਾਲਾ ਦੀਵਾ ਓਨੀ ਦੇਰ ਤੱਕ ਬੁੱਝਣਾ ਔਖਾ ਏ...
ਜਦ ਤੱਕ ਨਹੀਉਂ ਸੀਨੇ ਵਿੱਚੋਂ ਆਖਰੀ ਸਾਹਵਾਂ ਨਿਕਲਦੀਆਂ...
ਕਿਓ ਲਭਦਾ ਖੁਸ਼ੀ ਬੇਗਨੀਆਂ ਚੋ,
ਖੁਸ਼ੀ ਹੈ ਨਹੀ ਕਿਓ ਫਿਰ ਟੋਲਦਾ ਏ,
ਜਿੰਦਗੀ ਕਟ ਮੰਨ ਲੈ ਭਾਣਾ ਰੱਬ ਵਾਲਾ,
ਕਿਓ ਕਿਸਮਤ ਆਪਣੀ ਦੇ ਵਰਕੇ ਫਰੋਲਾਦਾਂ ਏ।