ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਉਹਨੂੰ ਫਰਕ ਤਾਂ ਕੋਈ ਪਿਆ ਨਹੀਂ ਇੱਕ ਚਿਹਰੇ ਤੋਂ ਨਕਾਬ ਉਹ ਦੋ ਉਤਾਰ ਗਿਆ
ਬਦਨਸੀਬੀ ਤਾਂ ਦੇਖੋ ਮੇਰੀ , ਮੈਂ ਸੱਚੀ ਮੁਹੱਬਤ ਕਰਕੇ ਵੀ ਸਭ ਕੁਝ ਹਾਰ ਗਿਆ।
ਕੈਦ ਕਰ ਲਏ ਦਿਲ ਦੇ ਪਿੰਜਰੇ ਚ ਹੁਣ ਕਿਸੇ ਕੋਲ ਜਜ਼ਬਾਤ ਨਹੀਂ ਖੋਲਦੇ,
ਮਾਸੂਮ ਇੰਨੇ ਸੀ ਕਿ ਲੱਗਦਾ ਸੀ ਸੌਹਾਂ ਖਾ ਕੇ ਲੋਕ ਝੂਠ ਨਹੀਂ ਬੋਲਦੇ ।
ਅੱਖਾਂ ਚ ਹੰਝੂ ਸੀ ਕਿਸੇ ਲਈ ਦੁੱਖ ਕਿਸੇ ਲਈ ਹਾਸਾ ਬਣ ਗਿਆ,
ਦੇਖ ਅਧੂਰਾ ਪਿਆਰ ਮੇਰਾ ਇਹਨਾਂ ਲੋਕਾਂ ਲਈ ਤਮਾਸ਼ਾ ਬਣ ਗਿਆ।
❤️❤️ਨੀ ਤੂੰ ਮੇਰੇ ਲਈ ਉਨੀ ਹੀ ਜਰੂਰੀ ਆ। ❤️❤️ ਜਿੰਨੀ ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ🌾🌾🌾
ਅਸੀਂ ਤੇਰੇ। ਤੇ ਤੂੰ ਸਾਡਾ। ਕੀ ਲੇਣਾ ਜਾਗਦਿਆਂ ਸਾਰਾਂ ਤੋਂ।
ਨਾਲ ਜੀਣ ਮਰਨ ਦੇ ਵਾਧਦੇ ਕੀਤੇ ਤੇ ਜੀਹਦੇ ਲਈ ਛੋਟੇ ਛੋਟੇ ਸੁਪਨੇ ਪਰੋਏ ਸੀ,
ਉਹ ਕਮਲੀ ਇਹ ਨਹੀਂ ਜਾਣਦੀ ਕਿ ਜਦੋਂ ਉਹ ਛੱਡ ਕੇ ਗਈ ਸੀ ਮੈਂ ਤੇ ਮੇਰੀ ਮਾਂ ਕੱਠੇ ਬਹਿ ਕੇ ਰੋਏ ਸੀ ।
ਜਦੋਂ ਚਾਨਣ ਵਿਚ ਦਿਖਿਆ ਨਹੀਂ ਹਨੇਰੇ ਚ ਕੋਸ਼ਿਸ਼ ਕੀਤੀ ਲੁਕਣ ਲਈ,
ਮੈਂ ਇੰਨੀ ਵਾਰ ਮਰਿਆ ਆਪਣਿਆਂ ਲਈ ਕਿ ਲੱਕੜ ਘੱਟ ਗਈ ਫ਼ੂਕਣ ਲਈ ।
ਦੇਖ ਕੇ ਕੁਝ ਵੀ ਬੋਲੇ ਨਹੀਂ ਤੇ ਜ਼ਖ਼ਮ ਉਮਰਾਂ ਦੇ ਛੇੜ ਗਏ,
ਉਹ ਗੇਮਾਂ ਖੇਡਦੇ ਖੇਡਦੇ ਸਾਡੀ ਜ਼ਿੰਦਗੀ ਨਾਲ ਖੇਡ ਗਏ।
ਉਹ ਮਤਲਬੀ ਇੰਨੇ ਨੇ ਕਿ ਸਾਡੀ ਕਹੀ ਗੱਲ ਤੇ ਵੀ ਧਿਆਨ ਨਹੀਂ ਕਰਦੇ,
ਦਰਦ ਡੂੰਘੇ ਨੇ ਸਮੁੰਦਰ ਦੀ ਗਹਿਰਾਈ ਵਾਂਗ ਬਸ ਫਰਕ ਇਹਨਾਂ ਕਿ ਅਸੀਂ ਬਿਆਨ ਨਹੀਂ ਕਰਦੇ।