ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Sad Shayari - ਪੰਜਾਬੀ ਦਰਦ ਭਰੀ ਸ਼ਾਇਰੀ

 

Varinder Varinder

ਗਮ ਹੈ ਕੇ

ਗਮ ਹੈ ਕੇ ਤੂੰ ਮਿਲਿਆ ਨਹੀਂ ਪਰ ਖ਼ੁਸ਼ ਹਾਂ ਕੇ ਮਿਲਿਆ ਤੇ ਸੀ ਨਾ

shayari4u shayari4u

ਨਹੀਂ ਹੁੰਦਾ ਅੰਦਾਜ਼ਾ

ਨਹੀਂ ਹੁੰਦਾ ਅੰਦਾਜ਼ਾ ਜ਼ਾਲਿਮ ਨੂੰ ਜ਼ੁਲਮ ਕੀਤੇ ਦਾ....
ਕੋਈ ਹਾਲ ਪੁੱਛੇ ਸਹਿਣ ਵਾਲੇ ਤੋਂ ਫੱਟ ਸੀਤੇ ਦਾ....
....

shayari4u shayari4u

ਰਹਿੰਦਾ ਸਦਾ ਬਿਜ਼ੀ

ਰਹਿੰਦਾ ਸਦਾ ਬਿਜ਼ੀ ਮੇਰਾ ਫੋਨ ਵੀ ਨਾਂ ਚੱਕਦਾ
ਸਦਾ ਹੀ ਕਤਾਰਾਂ ਵਿਚ ਸਾਨੂੰ ਲਾਈ ਰੱਖਦਾ
ਰਹਿੰਦੀ ਏ ਉਡੀਕ ਸਾਥੋਂ ਫਿਰੇਂ ਮੁਖ ਮੋੜਦਾ
ਇਕ ਦਿਨ ਵਿਚ ਕਿੰਨੀ ਵਾਰੀ ਦਿਲ ਤੋੜਦਾ 💖💖

Jagtar Singh Gill Jagtar Singh Gill

ਹੈ ਇਸ਼ਕ ਤੇਰਾ

ਹੈ ਇਸ਼ਕ ਤੇਰਾ ਵੀ ਅੱਥਰਾ ਜਿਹਾ
ਮੈਨੂੰ ਕਿਹੜੇ ਰਾਹੇ ਪਾ ਦਿੱਤਾ..!!
ਕਦੇ ਲੱਗਦਾ ਖੁਦਾ ਮੇਰੇ ਕੋਲ ਜਿਹੇ
ਕਦੇ ਲੱਗਦਾ ਮੈਂ ਦਿਲੋਂ ਭੁਲਾ ਦਿੱਤਾ..!!
ਹੈ ਅਜਬ ਨਜ਼ਾਰੇ ਇਸ਼ਕੇ ਦੇ
ਹੰਝੂ ਹਾਸਿਆਂ ਨੂੰ ਇਕੱਠੇ ਦਿਖਾ ਦਿੱਤਾ..!!
ਕੀ ਸਮਝਾਂ .. .. Read more >>

shayari4u shayari4u

ਕੋਈ ਖਿਲਦੀ ਕਲੀ

ਕੋਈ ਖਿਲਦੀ ਕਲੀ ਹੀ ਟਾਹਣੀ ਤੋਂ ਅੱਜ ਟੁੱਟ ਰਹੀ
ਕਿਸੇ ਬੇਕਦਰੇ ਦੀ ਕਦਰ ‘ਚ ਦੀਵੇ ਬਲਦੇ ਹੋਵਣਗੇ...!!
ਉਹ ਅੱਖਾਂ ਭਰੀਆਂ ਵਿੱਚ ਵੀ ਸੋਹਣੀ ਲਗਦੀ ਏ...
ਮਸਤੇ ਨੈਣ ਤਾਂ ਖੁਦਾ ਨੂੰ ਆਸ਼ਕ ਕਰਦੇ ਹੋਵਣਗੇ...!!!
😥😥

shayari4u shayari4u

ਕੀਹਨੇ ਮੇਰੇ ਨਾਲ

ਕੀਹਨੇ ਮੇਰੇ ਨਾਲ ਕੀਤੀਆਂ ਨੇ ਮਾੜੀਆਂ
ਕੀਹਨੇ ਮੇਰੇ ਉੱਤੇ ਨੇ ਵਜਾਈਆਂ ਤਾੜੀਆਂ
ਕਿਹੜਾ ਮੇਰੇ ਸਿਰੋਂ ਬਣੇਆ ਨਵਾਬ ਹੈ
ਭੁੱਲਦਾ ਨੀ ਮੈਂ ਮੈਨੂੰ ਸਭ ਯਾਦ ਹੈ

Jagtar Singh Gill Jagtar Singh Gill

ਜੋ ਪਿਆਰ ਬਥੇਰਾ

ਜੋ ਪਿਆਰ ਬਥੇਰਾ ਕਰਨ ਸੱਜਣ ਵੱਸਦੇ ਵਿੱਚ ਲੂੰ ਲੂੰ ਏਂ
ਲੋਕਾਂ ਨੂੰ ਐਸੇ ਲੱਖ ਹੋਣੇ ਮੈਨੂੰ ਲੱਖਾਂ ਵਿੱਚੋਂ ਤੂੰ ਏਂ..!!

shayari4u shayari4u

ਓਹੀ ਮੈਂ ਓਹੀ

ਓਹੀ ਮੈਂ ਓਹੀ ਹਾਲ,, 💔
ਕੀ ਹੋਇਆ ਜੇ ਬਦਲਿਆ ਸਾਲ..

shayari4u shayari4u

ਜਨਾਬ ਮੋਹ ਘਟਾ

ਜਨਾਬ ਮੋਹ ਘਟਾ ਲੈਣੇ 💪🏻ਅਸੀਂ ਵੀ ,,
ਜਿੱਥੇ 🤟🏻ਇੱਕ ਵਾਰ ਫਰਕ🤨 ਪੈ ਜਾਵੇ,,





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ