ਫੁੱਲ ਫੂਕੇ ਜਾਣ ਲੱਗੇ, ਹਰ ਕਲੀ ਕੁਰਲਾ ਰਹੀ ਏ । ਬਾਗਬਾਨਾਂ ਦੇਖ, ਤੇਰੀ ਸਾਖ਼ ਮਿਟਦੀ ਜਾ ਰਹੀ ਏ । ਨਾਮ ਦੇ ਹੀ, ਹਾਂ ਸੁਤੰਤਰ, ਨਾਮ ਦੀ ਹੈ ਲੋਕਸ਼ਾਹੀ, ਅਸਲ ਵਿੱਚ ਪਾ ਕੇ ਮਖੌਟਾ, ਫਿਰ ਗੁਲਾਮੀ ਆ ਰਹੀ ਏ।