ਫਰਕ ਤਾਂ ਇੰਨ੍ਹਾਂ ਕੀ ਆ ਨਿੱਕਿਆ ਥੋਡੇ ਬਾਪੂ ਦੇ ਜਨਮ ਦਿਨ ਤੇ ਸਾਰੇ ਹਿੰਦੂ ਸਥਾਨ ਚ ਛੁੱਟੀ ਹੁੰਦੀ ਆ ਤੇ ਸਾਡੇ ਵੀਰੇ ਦੇ ਜਨਮ ਦਿਨ ਤੇ ਕੱਲੇ ਸਾਡੇ ਸੂਬੇ ਚ ਉਹ ਵੀ ਰੌਲਾ ਰੂਲਾ ਪਾਕੇ ਹੁਣ ਹੋਣ ਲੱਗੀ ਆ । ਸਾਡੇ ਆਲਾ ਛੋਟਾ ਹੁੰਦਾ ਬੰਦੂਕਾਂ ਬੀਜਦਾ ਸੀ ਤੇ ਥੋਡੇ ਆਲਾ ਛੋਟਾ ਹੁੰਦਾ ਬਕਰੀਆਂ ਨਾਲ ਖੇਡਦਾ ਸੀ । ਸਾਡੇ ਆਲਾ ਸੇਬਿਆਂ ਦੇ ਬੰਬ ਬਣਾਉਂਦਾ ਸੀ ਥੋਡੇ ਆਲਾ ਚਰਖਾ ਕੱਤ ਕੇ ਧੋਤੀਆਂ । ਸਾਡੇ ਆਲਾ ਪੜ੍ਹ ਲਿਖ ਕੇ ਜੇਲ੍ਹ ਗਿਆ ਸੀ ਤੇ ਥੋਡੇ ਆਲਾ ਪੜ੍ਹ ਕੇ ਵਕੀਲ ਬਣਿਆ ਸੀ । ਥੋਡੇ ਆਲੇ ਨੂੰ ਕਿਸੇ ਥੋਡੇ ਬੰਦੇ ਨੇ ਗੋਲੀ ਮਾਰ ਕੇ ਮਾਰਿਆ ਸੀ ਤਾਂ ਵੀ ਉਹ ਦੇਸ਼ ਦਾ ਬਾਪੂ ਬਣ ਗਿਆ ਤੇ ਸਾਡੇ ਆਲਾ ਭਰੀ ਜਵਾਨੀ ਚ ਦੇਸ਼ ਲਈ ਫਾਂਸੀ ਚੜ੍ਹਿਆ ਸੀ ਤਾਂ ਵੀ ਥੋਡੇ ਚੋਂ ਕਈ ਉਹਨੂੰ ਅੱਤਵਾਦੀ ਦੱਸਦੇ ਆ
BeiMaan... 8284066862