ਦਰਦੀ ਇਕ ਜ਼ਖ਼ਮੀ ਭੇਦ ਦਿਲਾਂ ਦੇ ਖੋਲਦੈ,
ਰੱਬਾ ਸਾਰਾ ਜੋ ਆਲਮ ਪਿਆਰਾ,
ਕਉ ਹੈ ਸੁਨਸਾਨ ਐਨਾ ਦੁਖੀ ਸਾਰਾ,
ਤਰਾਜੂ ਪੀੜਾ ਦੀ ਤੋਲਦੈ,
ਦਰਦੀ ਇਕ ਜਖ਼ਮੀ ਭੇਦ ਦਿਲਾਂ ਦੇ ਖੋਲਦੈ,
ਮਾਨ ਭਾਣਾ ਸੱਚ ਵਾਹਿਗੁਰੂ ਵਾਹਿਗੁਰੂ ਕਹੀਏ,
ਜੋ ਭੀ ਹੈ ਸਬ ਚੰਗਾ ਰੱਬ ਦੀ ਰਜਾ ਵਿਚ ਰਹੀਏ,
ਨਾਮ ਇਲਾਜ ਸਬ ਦਰਦਾਂ ਕਉ ਲੋਚਦੈ,
ਦਰਦੀ ਇਕ ਜਖ਼ਮੀ ਭੇਦ ਦਿਲਾਂ ਦੇ ਖੋਲਦੈ,
ਲੱਖ ਬਾਰ ਬੇਸ਼ਕ ਕੋਸ਼ਿਸ਼ ਯਾਦ ਨਾ ਕਰਾ,
ਭਾਵਨਾ ਨਾ ਹੁਸਨ ਪਲ ਪਲ ਪੱਥਰ ਧਰਾ,
ਮੋਹ ਦੇ ਸਾਗਰ ਭਾਰੇ ਲਾਭ ਸੋਚਦੈ,
ਦਰਦੀ ਇਕ ਜਖ਼ਮੀ ਭੇਦ ਦਿਲਾਂ ਦੇ ਖੋਲਦੈ