ਪੇਕੇ ਜਾਂਦੀ ਹਾਂ ਤਾ ਮੇਰਾ ਬੈਗ ਹੀ ਮਨੁ ਚਿੜ੍ਹਾਉਂਦਾ ਏ
ਮਹਿਮਾਨ ਆ ਹੁਣ ਤੂੰ ਇਹ ਕਹਿ ਕੇ ਪੱਲ ਪੱਲ ਯਾਦ ਕਰੌਂਦਾ ਏ
ਮਾਂ ਕਹਿੰਦੀ ਏ ਸਮਾਨ ਬੈਗ ਚ ਪਾ ਲੈ ਪੁੱਤ
ਹਰ ਵਾਰ ਤੇਰਾ ਕੁਜ ਨਾ ਕੁਜ ਰਹਿ ਜਾਂਦਾ ਏ
ਘਰ ਪਹੁੰਚਣ ਤੋਂ ਪਹਿਲਾ ਈ ਵਾਪਸੀ ਦੀ ਟਿਕਟ
ਸਮਾਂ ਪਰਿੰਦੇ ਵਾਂਗ ਉੱਡ ਜਾਂਦਾ ਏ
ਉਂਗਲੀਆਂ ਤੇ ਲੈ ਕੇ ਜਾਂਦੀ ਹਨ ਗਿਣਤੀ ਦੇ ਦਿਨ
ਫਿਸਲਦੇ ਹੋਏ ਜਾਣ ਦਾ ਦਿਨ ਨੇੜੇ ਆਉਂਦਾ ਏ
ਹੁਣ ਕਦੋ ਆਵੇਂਗੀ ਸਬ ਦਾ ਪੁੱਛਣਾ
ਇਹ ਉਦਾਸ ਸਵਾਲ ਅੰਦਰ ਤਕ ਠੱਲ ਪਾਉਂਦਾ ਏ
ਘਰ ਤੋਹ ਦਰਵਾਜੇ ਤਕ ਨਿਕਲਣੇ ਤਕ ਬੈਗ ਚ ਕੁਜ ਨਾ ਕੁਜ ਭਰਦੀ ਜਾਨੀ ਏ
ਜਿਸ ਘਰ ਦੀਆ ਪੌੜੀਆਂ ਵੀ ਮੈਨੂੰ ਪਹਿਚਾਣ ਦੀਆ ਸੀ
ਘਰ ਦੇ ਚੱਪੇ ਚੱਪੇ ਚ ਮਹਿਕਦੀ ਸੀ ਮੈਂ
ਲਈਟਸ ,ਫੈਨ ਦੇ ਸਵਿੱਚ ਭੁੱਲ ਗਈ
ਹੱਥ ਡਾਗਮਗੋਂਦਾ ਏ
ਆਸ ਪੜੋਸ ਜਿਥੇ ਬੱਚਾ ਬੱਚਾ ਸੀ ਵਾਕਿਫ
ਬੜੇ ਬਜ਼ੁਰਗ ਬੇਟੀ ਕਦੋ ਆਈ ਏ ਪੁੱਛਣ ਸਬ ਆ ਜਾਂਦੇ ਨੇ
ਕਦੋ ਤਕ ਰਹੇਂਗੀ ਇਹ ਕਹਿ ਕੇ ਇਕ ਜਖਮ ਗਹਿਰਾ ਕਰ ਜਾਂਦੇ ਨੇ
ਬੱਸ ਵਿਚ ਬੈਠੀ ਮਾਂ ਦੇ ਹੱਥ ਦੀਆ ਰੋਟੀਆਂ
ਗਿੱਲੀਆਂ ਅੱਖਾਂ ਨਾਲ ਮਾਂ ਨੂੰ ਜੱਫੀ ਪਾਉਣਾ ਬੜਾ ਤੜਪਾਉਂਦਾ ਏ
ਵਾਪਸੀ ਟਾਈਮ ਵਜਨੀ ਹੋ ਗਿਆ ਬੈਗ ਸੀਟ ਦੇ ਨੀਚੇ ਪਿਆ ਖੁਦ ਉਦਾਸ ਹੋ ਜਾਂਦਾ ਏ
ਤੂੰ ਇਕ ਮਹਿਮਾਨ ਏ
ਘੜੀ ਮੁੜੀ ਮੈਨੂੰ ਯਾਦ ਕਰਾਉਂਦਾ ਏ
ਮਾਂ ਬਾਪ ਦਾ ਘਰ ਸੱਚੀ ਮੈਨੂੰ ਬਹੁਤ ਯਾਦ ਆਉਂਦਾ ਏ ¡|