ਬੁੱਲੇ ਮਾਣੇ ਨਹੀਂ ਜਾਂਦੇ ਬੁੱਲੇ ਵੱਢੀ ਦੇ ਹੁੰਦੇ ਆ
ਝੰਡੇ ਲਾਏ ਨਹੀਂ ਜਾਂਦੇ ਝੰਡੇ ਗੱਡੀ ਦੇ ਹੁੰਦੇ ਆ
ਸ਼ਰਮ ਕਹਿਣੇ ਦੀ ਨਹੀਂ , ਅੱਖ ਦੀ ਹੁੰਦੀ ਆ
ਸਦਾ ਚੌਧਰਾਂ ਦੀ ਭੁੱਖ ਘਰ ਪੱਟਦੀ ਹੁੰਦੀ ਆ
ਸੂਰਜ ਲਹਿੰਦੇ ਦੇ ਵੱਲੋਂ ਕਦੇ ਚੜ੍ਹਦਾ ਨੀ ਹੁੰਦਾ
ਮਿਹਰ ਰੱਬ ਦੀ ਹੋਵੇ , ਕੰਮ ਅੜਦਾ ਨੀ ਹੁੰਦਾ
ਸਾਡੇ ਝਿੜਕ ਨੀ ਹੁੰਦੀ ਸਾਡੇ ਤਾਂ ਦਾਬੇ ਹੁੰਦੇ ਆ
ਥੋਡੇ ਬੁੜ੍ਹੇ ਹੁੰਦੇ ਹੋਣੇ , ਸਾਡੇ ਤਾਂ ਬਾਬੇ ਹੁੰਦੇ ਆ
ਸਾਡੇ ਲੌਕਰ ਨੀ ਹੁੰਦੇ , ਸਾਡੇ ਖਾਤੇ ਈ ਹੁੰਦੇ ਆ
ਬਾਪੂ ਬਾਪੂ ਈ ਹੁੰਦੇ ਆ ਚਾਚੇ ਚਾਚੇ ਈ ਹੁੰਦੇ ਆ
ਸਾਡੇ ਤਾਲੇ ਨਹੀਓਂ ਹੁੰਦੇ , ਸਾਡੇ ਜ਼ਿੰਦੇ ਹੁੰਦੇ ਆ
ਸਾਡੇ ਟੌਮ ਜੌਨ ਨਹੀਂਓਂ , ਲੱਖੇ ਸ਼ਿੰਦੇ ਹੁੰਦੇ ਆ
ਠੰਡੇ ਚੁੱਲਿਆਂ ‘ਚ ਅੱਗ ਕਦੇ ਮਘਦੀ ਨੀ ਹੁੰਦੀ
ਸੇਲ ਪੱਗ ਦੀ ਕਦੇ ਵੀ ਮੱਲਾ ਲੱਗਦੀ ਨੀ ਹੁੰਦੀ
‘ਨਿਮਰ’ ਜਿਉਂਦੀਆਂ ਜ਼ਮੀਰਾਂ ਇਹ ਵਿਕਦੇ ਨਹੀਂ ਹੁੰਦੇ
ਸਿਰੜੀ ਹਾਰਦੇ ਨੀ ਹੁੰਦੇ , ਸਦਾ ਸਿੱਖਦੇ ਈ ਹੁੰਦੇ ।।