ਮੇਰੇ ਵੱਲੇ ਦੇਖ ਨੀ ਮਾਏ , ਮੇਰੇ ਵੱਲੇ ਦੇਖ ,
ਮੈਂ ਲਿਖਾਂਗੀ ਅੱਜ ਤੋਂ ਮਾਏ ਆਪਣੇ ਘਰ ਦੇ ਲੇਖ ,
ਜਦ ਤੱਕ ਘਰ ਚੋ ਢਾਹਿ ਨਹੀਂ ਜਾਂਦਾ ਗੁਰਬਤ ਵਾਲਾ ਬੁੱਤ ,
ਜਦ ਤੱਕ ਵੇਹੜੇ ਆ ਨਹੀਂ ਜਾਂਦੀ ਫੁੱਲਾਂ ਵਰਗੀ ਰੁੱਤ ,
ਜਦ ਤੱਕ ਬਾਬੁਲ ਕਹਿ ਨਹੀਂ ਦਿੰਦਾ ਧੀ ਤੋਂ ਮੈਨੂੰ ਪੁੱਤ ,
ਨਹੀਓਂ ਲਾਲ ਪਰਾਂਦਾ ਪਾਉਣਾ ਨਹੀਓ ਕਰਨੀ ਗੁੱਤ !!