shayari4u shayari4u

ਦਿਲ ਦੇ ਵਲਵਲੇ

ਦਿਲ ਦੇ ਵਲਵਲੇ ਦੱਬ ਕੇ ਬੈਠਾ।
ਮੈਂ ਕੋਲੋਂ ਮੈਂ ਭੱਜਦਾ ਕਿਉਂ ਹਾਂ ।।
ਸ਼ਬਦਾਂ ਦੀ ਭਰ ਗਠੜੀ ਬੈਠਾ।
ਬੋਲਣ ਲੱਗਿਆਂ ਜਕਦਾ ਕਿਉਂ ਹਾਂ।।
ਕਿਹੜੇ ਰਾਜ਼ ਹਾਂ ਦੱਬੀ ਬੈਠਾ ।
ਕਿਸਦੀ ਲਾਜ ਹਾਂ ਕੱਜੀ ਬੈਠਾ।
ਮੈਂ ਅੰਦਰ ਜੋ ਮੈਂ ਹਾਂ ਬੈਠਾ।
ਮੈਂ ਉੱਤੇ ਮੈਂ ਹੱਸਦਾ ਕਿਉਂ ਹਾਂ।।
ਲੀਰੋ ਲੀਰ ਜੋ ਰੂਹ ਹੈ ਮੇਰੀ।
ਲਾ ਲਾ ਟਾਕੀਆਂ ਭਰ ਹਾਂ ਬੈਠਾ।
ਖੋਲ ਦੇ ਪਿੰਜਰਾ ਉਡਣ ਦੇ ਪੰਛੀ।
ਖ਼ੰਭ ਸਮੇਟ ਕੇ ਨੱਸਦਾ ਕਿਉਂ ਹਾਂ।।