shayari4u shayari4u

ਆਈ ਦੀਵਾਲੀ

ਆਈ ਦੀਵਾਲੀ

ਆਈ ਦੀਵਾਲੀ ਖੁਸ਼ੀਆਂ ਵਾਲੀ, ਦੁੱਧ,ਖੋਆ ,ਪਨੀਰ, ਸਭ ਜਾਅਲੀ। ਵਿੱਚ ਦੁਕਾਨਾਂ ਚਮਕਣ ਮਠਿਆਈਆਂ, ਪਤਾ ਨੀ ਕੀ-ਕੀ ਪਾ ਬਣਾਈਆਂ। ਭਾਰਤ ਚਮਕੂ ਬਣ ਕੇ ਤਾਰਾ , ਚੀਨ ਦਾ ਖੀਸਾ ਭਰ ਜੂ ਸਾਰਾ। ਰੱਜ ਪਟਾਕੇ ਅਸੀਂ ਚਲਾਣੇ, ਧਰਤੀ ਦੀ ਆਊ ਅਕਲ ਟਿਕਾਣੇ। ਧੂੰਆਂ ਅੰਬਰੀਂ ਚਾੜ੍ਹ ਦਿਖਾਉਣਾ, ਨਾਲ ਪਟਾਕਿਆਂ ਖੌਰੂ ਪਾਉਣਾ । ਲਾਈਟਾਂ ,ਲੜੀਆਂ, ਦੀਵੇ,ਬੱਤੀਆਂ, ਝੋਲੇ ਭਰ ਭਰ ਚੀਨ ਤੋਂ ਚੱਕੀਆਂ । ਵਿੱਚ ਦੀਵਾਲੀ ਸੜੂ ਪਰਾਲੀ , ਕੋਈ ਤਾਕਤ ਨਾ ਸਾਨੂੰ ਰੋਕਣ ਵਾਲੀ। ਆਪ ਨਹਾਉਣਾ ਹਰ ਚੀਜ਼ ਸਜਾਉਣੀ, ਧਰਤੀ ਝੋਲੀ ਕਾਲਖ ਪਾਉਣੀ । ਆਈ ਦੀਵਾਲੀ ਖੁਸ਼ੀਆਂ ਵਾਲੀ,
ਕਣ ਕਣ ਵਿੱਚ ਭਰ ਦਿਓ ਹਰਿਆਲੀ।
ਮੰਨੋ 'ਸੁੱਖ'ਦੀ ਗੱਲ ਨਿਰਾਲੀ ,
ਲਾਓ ਰੁੱਖ ਵੰਡੋ ਖੁਸ਼ਹਾਲੀ ।

8146188155 ਸੁਖਦੇਵ ਸਿੰਘ (ਪੰਜਾਬੀ ਮਾਸਟਰ)