shayari4u shayari4u

ਗਿਆਨ ਦੇ ਚਿਰਾਗਾਂ

ਗਿਆਨ ਦੇ ਚਿਰਾਗਾਂ ਨਾਲ ਜਗ ਰੁਸ਼ਨਾਈਏ
ਹੁਣ ਸ਼ੋਰ ਤੋਂ ਬਗੈਰ ਦੀਵਾਲੀ ਨੂੰ ਮਨਾਈਏ।

ਪਤੇ ਵਾਲੀ ਗਲ ਹੁੰਦੀ ਜ਼ਿੰਦਗੀ ਦਾ ਗਹਿਣਾ
ਰਾਮ ਦਾ ਸੁਨੇਹਾ ਸਦਾ ਹੁਕਮ ‘ਚ ਰਹਿਣਾ।
ਬੰਦੀਛੋੜ ਗੁਰੂ ਅੱਗੇ ਸੀਸ ਨੂੰ ਝੁਕਾਈਏ….

ਬੱਤੀਆਂ ਜਗਾਕੇ ਟੌਹਰ ਨਾ ਦਿਖਾਈ ਜਾਵੇ
ਪਾਣੀ ਅਤੇ ਬਿਜਲੀ ਰੋਜ਼ ਹੀ ਬਚਾਈ ਜਾਵੇ।
ਪ੍ਰਦੂਸ਼ਣ ਬਗੈਰ ਦੀਵਾਲੀ ਰੱਜ ਕੇ ਮਨਾਈਏ....

ਲੱਖਾਂ ਤੇ ਕਰੋੜਾਂ ਦੇ ਨਾ ਫੂਕੀਏ ਪਟਾਕੇ
ਰੁੱਖਾਂ ਨੂੰ ਲਗਾਈਏ ਜੋ ਜੀਵਨ ਦੇ ਰਾਖੇ।
ਬੱਚਤਾਂ ਦੀ ਕਿਰਤ ਗਰੀਬਾਂ ਲੇਖੇ ਲਾਈਏ….

ਸਾਫ ਤੇ ਸਫਾਈ ਜ਼ੰਦਗੀ ਦੇ ਅੰਗ ਹੋਣ
ਸੋਹਣੇ ਮੋਹਣੇ ਬਾਲ ਕਦੇ ਨਾ ਅਪੰਗ ਹੋਣ
ਜੂਹੇਬਾਜ਼ਾਂ ਵਲ ਕਦੀ ਮੂੰਹ ਨਾ ਘੁਮਾਈਏ….

ਸਾਦਗੀ ਦੀ ਜੋਤ ਨਾਲ ਜਗ ਚਮਕਾਈਏ…

*🙏🏻ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਦਿਵਾਲੀ ਦੀ ਬਹੁਤ-ਬਹੁਤ ਵਧਾਈ ਜੀ🙏🏻*