⏰ ਜਿਹੜ੍ਹਾ ਸਮੇਂ ਦੀ ਲੋਕੋ ਕਦਰ ਕਰਦਾ ਓਹਨੂੰ ਸਮਾਂ ਹੀ ਸਿਖਰ ਚੜ੍ਹਾ ਦਿੰਦਾ,
ਕੋਈ ਸਮਾਂ ਹੁੰਦਾ ਬੰਦਾ ਹੁੰਦਾ ਬੱਚਾ ਤੇ ਸਮਾਂ ਲੰਘੇ ਤਾਂ ਬੰਦਾ ਬਣਾ ਦਿੰਦਾ,
ਚੰਗੇ ਸਮੇਂ ਚ ਜਿਹੜੇ ਨਾਲ ਹੁੰਦੇ ਬੁਰਾ ਸਮਾਂ ਆ ਕੇ ਪਰਖ ਕਰਾ ਦਿੰਦਾ,
ਜਿੱਤ ਸਮੇਂ ਦੀ ਸਮੇਂ ਦੇ ਨਾਲ ਚੱਲੇ ਥੋੜਾ ਖੁੰਝੇ ਸਮਾਂ ਤਾਂ ਹਾਰ ਪੱਲੇ ਪਾ ਦਿੰਦਾ,
ਸਮਾਂ ਹੁੰਦਾ ਜੋ ਜਨਮ ਤੇ ਜਾਂਦਾ ਖੁਣਿਆ
ਮੌਤ ਸਮੇਂ ਵੀ ਸਮਾਂ ਆਪਣਾ ਨਾਂ ਦਿੰਦਾ,
ਮੌਤ ਸਮੇਂ ਜੋ ਦਿਲ ਤੇ ਫੱਟ ਲਗਦੇ ਸਮਾਂ ਲੰਘੇ ਤਾਂ ਮੱਲਮ ਲਾ ਦਿੰਦਾ,
ਚੰਗੇ ਸਮੇਂ ਚ ਖੁਦ ਨੂੰ ਨਾ ਭੁੱਲੀਂ ਰਾਜੂ ਯਾਦ ਰੱਖੀ ਜੋ ਹੁਣ ਮਾੜਾ ਸਮਾਂ ਚੱਲੇ
ਕਿਉਂ ਕੇ ਸਮਾਂ ਬੜਾ ਬਲਵਾਨ ਹੁੰਦਾ ਵੱਡੇ ਵੱਡਿਆਂ ਦੀ ਪਿੱਠ ਲਵਾ ਦਿੰਦਾ,