ਅੱਜ ਮੈਂ ਤੱਕਿਆ ਅੱਖਾਂ ਨਾਲ, ਵਿਚ ਗੋਦੜੀ ਲੁਕਿਆ ਲਾਲ । ਸਿਰ ਦੇ ਉਤੇ ਫਟਾ ਪਰੋਲਾ, ਠਿੱਬੀ ਜੁੱਤੀ ਗੰਢਿਆ ਝੋਲਾ । ਛਿੱਜੇ ਕਪੜੇ ਹੋਏ ਲੰਗਾਰੇ, ਵਿਚੋਂ ਪਿੰਡਾ ਲਿਸ਼ਕਾਂ ਮਾਰੇ । ਹੁਸਨ ਨਾ ਜਾਵੇ ਰੱਖਿਆ ਤਾੜ, ਨਿਕਲ ਆਉਂਦਾ ਕਪੜੇ ਪਾੜ !