shayari4u shayari4u

ਸੜ ਗਏ ਨੇ

ਸੜ ਗਏ ਨੇ ਪਰਵਾਨੇ ਲੱਖਾਂ
ਫਿਰ ਵੀ ਨੇਂ ਦੀਵਾਨੇ ਲੱਖਾਂ

ਉਸ ਨੂੰ ਕਮਲਾ ਰੋਜ਼ ਉਡੀਕੇ
ਜਿਸ ਦੇ ਕੋਲ਼ ਬਹਾਨੇ ਲੱਖਾਂ

ਆਪੋ ਆਪਣੀ ਸੂਲ਼ੀ ਚੜ੍ਹਨਾ
ਭਾਵੇਂ ਹੋਣ ਯਰਾਨੇ ਲੱਖਾਂ

ਸੀਨੇ ਇਸ਼ਕ ਧਮਾਲਾਂ ਪਾਵੇ
ਸਾਹਵਾਂ ਵਿਚ ਤਰਾਨੇ ਲੱਖਾਂ

ਤੇਰੇ ਵਰਗੇ"ਕੈਫ਼ੀ"ਇਥੇ
ਦਿੱਤੇ ਮਾਰ ਜ਼ਮਾਨੇ ਲੱਖਾਂ..

ਫ਼ੈਸਲ ਮਨਜ਼ੂਰ ਕੈਫ਼ੀ