shayari4u shayari4u

ਸੁਪਨਿਆਂ ਦੀ ਦੁਨੀਆ

ਸੁਪਨਿਆਂ ਦੀ ਦੁਨੀਆ ਵਿੱਚ ਖੁਸੀਆਂ ਦਰਜ ਮੇਰੀਆਂ ਨੇ,
ਜਿੰਨਾ ਚਿਰ ਬੰਦ ਅੱਖੀਆਂ ਓਨਾ ਚਿਰ ਦਿਖਦੀਆਂ ਨੇ,
ਜਦੋਂ ਅੱਖਾਂ ਖੁੱਲਣ ਤਾਂ ਅੱਖਾਂ ਹੋ ਜਾਵਣ ਗਿੱਲੀਆਂ,
ਮੈਨੂੰ ਇੰਝ ਲਗਦਾ ਜਿਵੇਂ ਰੋਣਾ ਸਿੱਖਦੀਆਂ ਨੇ,
ਰਾਜੂ ਖਰੀਦ ਲਵੇ ਖੁਸੀਆਂ ਏਨੀ ਔਕਾਤ ਨਹੀਂ ਮੇਰੀ,
ਅਸਲੀ ਦੁਨੀਆਂ ਵਿੱਚ ਦੁੱਖਾਂ ਤੋਂ ਮਹਿੰਗੀਆਂ ਵਿਕਦੀਆਂ ਨੇ,