ਕਿੱਥੇ ਬੈਠਕੇ ਘਾੜਤਾਂ ਘੜੀ ਜਾਨੈ.
ਸੱਚੀਂ ਮੈਨੂੰ ਤਾਂ ਰੱਬਾ ਹੈਰਾਨ ਕਰਤਾ। ਖੜੀਆਂ ਗੱਡੀਆਂ ਬੱਸਾਂ, ਜਹਾਜ਼,ਰੇਲਾਂ.
ਬੰਦ ਪਲਾਂ ਚ ਸਾਰਾ ਸਮਾਨ ਕਰਤਾ। ਪੰਛੀ ਚਹਿਕਦੇ ਸੁਖ ਦਾ ਸਾਹ ਆਇਆ
ਪ੍ਦੂਸ਼ਣ ਰਹਿਤ ਅੱਜ ਸਾਰਾ ਅਸਮਾਨ ਕਰਤਾ । ਪਾਣੀ ਧਰਤ ਅਕਾਸ਼ ਤੇ ਸੀ ਕਾਬਜ਼.
ਕੈਦ ਘਰ ਦੇ ਵਿੱਚ ਇਨਸਾਨ ਕਰਤਾ। ਖੱਬੀਖਾਨ ਕਹਾਉਦਾ ਸੀ ਜੋ ਬਾਹਲਾ.
ਬਿੱਟ ਬਿੱਟ ਵੇਖਦਾ ਫੇਲ੍ਹ ਵਿਗਿਆਨ ਕਰਤਾ।
ਇੱਕ ਮਿੰਟ ਦਾ ਜਿਹੜੇ ਨੂੰ ਟਾਈਮ ਨਹੀਂ ਸੀ.
ਮਾਰੀ ਫੂਕ ਤੇ ਵਿਹਲਾ ਜਹਾਨ ਕਰਤਾ। ਤੇਰੇ ਮੋਤ ਦੇ ਜਾਦੂ ਨੂੰ ਮੰਨ ਗਿਆਂ ਮੈਂ.
ਕੱਠਾ ਵੇਦ ਗਰੰਥ ਕੁਰਾਨ ਕਰਤਾ। ਸਭ ਆਸਤਕ ਨਾਸਤਕ ਮਾਂਜ ਧਰਤੇ.
ਮਾਲਕ ਇੱਕ ਹੈ ਫਿੱਟ ਗਿਆਨ ਕਰਤਾ। ਗੁੱਸਾ ਕਰੀਂ ਨਾ ਏਨਾਂ ਪਰ ਸੋਚਿਆ ਨਹੀਂ.
ਕੀਹਦਾ ਫਾਇਦਾ ਤੇ ਕੀਹਦਾ ਨੁਕਸਾਨ ਕਰਤਾ। ਬਖਤੜੀ ਵਾਲੇ ਨੂੰ ਜਿੰਨੀ ਕੁ ਅਕਲ ਬਖ਼ਸ਼ੀ.
ਉਨਾਂ ਹਾਕਮ ਨੇ ਬਾਬਾ ਬਿਆਨ ਕਰਤਾ।