shayari4u shayari4u

ਦੂਜਿਆਂ ਸਿਰ ਤੇ

ਦੂਜਿਆਂ ਸਿਰ ਤੇ ਆਪਣੀ ਗੁੱਡੀ ਜੋ ਝੜਾਈ ਜਾਂਦੇ ਆ
ਆਪਸ ਦੇ ਵਿਚ ਹੀ ਲੋਕਾਂ ਨੂੰ ਓਹੋ ਲੜਾਈ ਜਾਂਦੇ ਆ

ਜਿਨ੍ਹਾਂ ਦੀ ਮਾਂ ਬੋਲੀ ਨੇ ਨਿੱਤ ਸ਼ਹਾਦਤਾਂ ਪਾਈਆਂ ਨੇ
ਓਹਨਾ ਨੂੰ ਹੁਣ ਊਟ ਪਟਾਂਗ ਸਕੂਲ ਪੜਾਈ ਜਾਂਦੇ ਆ

ਰਾਮ,ਮੁਹੰਮਦ,ਜਿਸੂ, ਤੇ ਨਾਨਕ ਜਹੇ ਪੈਗੰਬਰਾਂ ਦੀ
ਜਾਤ ਨੌਲ ਕੇ ਆਪਣੀ ਕੰਜਰ ਕਰੀ ਝੜਾਈ ਜਾਂਦੇ ਆ

ਫੂਕ ਮਾਰ ਕੇ ਝਾੜਾ ਕਰਦੇ ਜੋ ਲੋਕਾਂ ਰੱਬ ਬਣਾਤੇ
ਦਾਗ ਚੁੰਨੀ ਲਾਕੇ ਦਰ ਮੱਥਾ ਰਗੜਵਾਈ ਜਾਂਦੇ ਆ

ਵੈਸੇ ਤਾਂ ਲੋਕ ਲਿੱਖ ਰਹੇ ਨੇ ਆਪਣੀ ਸ਼ਾਨ ਦੀ ਖਾਤਿਰ
ਜਦ ਗੱਲ ਮਜਹਬ ਦੀ ਚੱਲੇ ਦੂਜੇ ਨੂੰ ਅੜਾਈ ਜਾਂਦੇ ਆ

ਇਸ ਪਵਿੱਤਰ ਧਰਤੀ ਉੱਤੇ ਜ਼ੁਲਮ ਕਦੇ ਨਹੀਂ ਮੁਕਣਾ
ਕੁਰਸੀ ਤੇ ਬੈਠੇ ਹਾਕਮ ਸਿਰ ਜਨਤਾ ਦੇ ਪੜਾਈ ਜਾਂਦੇ ਆ

ਕਿਵੇਂ ਸਿਖਾਈਏ ਬੱਚਿਆਂ ਨੂੰ ਆਪਣੀ ਮਾਨ ਮਰਿਆਦਾ
ਸਾਨੂੰ ਸਿਖਾਉਣ ਵਾਲੇ ਜਦ ਦੂਜੇ ਕਿੱਤੇ ਨਾਲ ਜੁੜਾਈ ਜਾਂਦੇ ਆ

ਭੈਣ ਪੰਜ ਦਰਿਆਵਾਂ ਦੀ ਅੱਜ ਓਹਨਾ ਤੋਂ ਉਲਾਮੇ ਲੈਂਦੀ ਏ
ਆਪੇ ਦੇ ਕੇ ਨਸ਼ੇ ਦਰਦੀ ਤੇ ਆਪੇ ਗੱਭਰੂ ਫੜਾਈ ਜਾਂਦੇ ਆ

ਮੈਨੂੰ ਤਾਂ ਹੁਣ ਬੁੱਕਲ ਚ ਰੱਖੇ ਹਥਿਆਰਾਂ ਤੋਂ ਡਰ ਲੱਗਦਾ
ਜੀ ਜੀ ਕਹਿਕੇ ਬੋਲਣ ਵਾਲੇ ਵਫ਼ਾਦਾਰਾਂ ਤੋਂ ਡਰ ਲੱਗਦਾ

ਮੈਂ ਹਾਂ ਛੋਟਾ ਜਿਹਾ ਬੰਦਾ ਕੱਚਿਆਂ ਦੇ ਵਿਚ ਵਸਣ ਵਾਲਾ
ਤਾਂ ਹੀ ਉੱਚੀਆਂ ਕੋਠੀਆਂ ਵਾਲੇ ਸਰਦਾਰਾਂ ਤੋਂ ਡਰ ਲੱਗਦਾ

ਮੇਰੇ ਮੂੰਹ ਚੋ ਨਿਕਲੇ ਬਿਆਨਾਂ ਤੋਂ ਬਦਨਾਮ ਨਾ ਓ ਹੋ ਜਾਵਣ
ਤਾਈਓਂ ਝੂਠੀਆਂ ਖ਼ਬਰਾਂ ਅਤੇ ਅਖਬਾਰਾਂ ਤੋਂ ਡਰ ਲੱਗਦਾ

ਸਾਡਾ ਕੋਲੋਂ ਖਾ ਕੇ ਸਾਨੂੰ ਕਿਧਰੇ ਨਾ ਲੁੱਟ ਜਾਵਣ ਓਹੋ ਚੰਦਰੇ
ਇਸੇ ਲਈ ਰੱਖੇ ਹੋਏ ਘਰ ਵਿਚ ਪਹਿਰੇਦਾਰਾਂ ਤੋਂ ਡਰ ਲੱਗਦਾ

ਇਕ ਪੰਡਿਤ ਆਖੇ ਨਾ ਖਾਵੀ ਘਰ ਜਾ ਕੇ ਵੀ ਕਿਸੇ ਦੇ ਤੂੰ
ਆਪਣੀ ਜਾਨ ਦੀ ਖਾਤਿਰ ਹੁਣ ਰਿਸ਼ਤੇਦਾਰਾਂ ਤੋਂ ਡਰ ਲੱਗਦਾ

ਪੁੱਤ ਕੋਲੋਂ ਗ਼ਲਤੀ ਹੋਈ ਤਾਂ ਘਰ ਜਾ ਕੇ ਬਾਬੁਲ ਝੁੱਕ ਗਿਆ
ਜਿਨ੍ਹਾਂ ਪੁੱਤ ਤੇ ਲਾਏ ਇਲਜ਼ਾਮ ਓਹਨਾ ਪਰਿਵਾਰਾਂ ਤੋਂ ਡਰ ਲੱਗਦਾ

ਇਕ ਪੱਖ ਵਿਚ ਬੋਲਣ ਜਿਹੜੇ ਜਿਹੜੇ ਸਾਕ ਸੁਦੇਰੇ ਸਾਡੇ
ਮੋਟਰ ਸਾਇਕਲ ਵਾਲੇ ਹਾਂ ਮਹਿੰਗੀਆਂ ਕਾਰਾ ਤੋਂ ਡਰ ਲੱਗਦਾ

ਜਿਨ੍ਹਾਂ ਦੀਆਂ ਨਜ਼ਰਾਂ ਵਿਚ ਰਿਹਾ ਮੁਜ਼ਰਮ ਹਰ ਵੇਲੇ ਹੀ
ਅਰਬਾਂ ਦੇ ਵਿਚ ਖੇਡਣ ਓਨਾ ਦੀਆਂ ਠਾਹਰਾਂ ਤੋਂ ਡਰ ਲੱਗਦਾ