shayari4u shayari4u

👌🏻 ਸਹੁਰਿਆਂ ਦੇ

👌🏻 ਸਹੁਰਿਆਂ ਦੇ ਘਰ ਬਹੁਤਾ ਨਹੀਂਓ ਜਾਈਦਾ,
👌🏻 ਭੈਣ ਘਰੇ ਜਾਕੇ ਨਹੀਂਓ ਖੌਰੂ ਪਾਈਦਾ,
👌🏻 ਲੜ ਕੇ ਕਿਸੇ ਦੇ ਘਰੋਂ ਨਹੀਂਓ ਆਈਦਾ,
👌🏻 ਸੱਦੇ ਤੋਂ ਬਗੈਰ ਕਿਤੇ ਨਹੀਂਓ ਜਾਈਦਾ,
👌🏻 ਡਰਾਇਵਰੀ ਦਾ ਕਦੇ ਵੀ ਨ੍ਹੀਂ ਮਾਣ ਕਰੀ ਦਾ,
👌🏻 ਮੂਰਖਾਂ ਦੀ ਗੱਲ, ਨਹੀਂ ਹੁੰਗਾਰਾ ਭਰੀ ਦਾ,
👌🏻 ਗੱਲ ਵੱਡੇ ਵੀਰ ਦੀ ਨੂੰ ਪੱਲ੍ਹੇ ਬੰਨ੍ਹੀਏ,
👌🏻 ਭੈਣ ਯਾਰ ਦੀ ਨੂੰ ਸਦਾ ਭੈਣ ਮੰਨ੍ਹੀਏ,
👌🏻 ਬਿਨ੍ਹਾ ਗੱਲੋਂ ਕਿਤੇ ਸਿਰ ਨ੍ਹੀਂ ਫਸਾਈ ਦਾ,
👌🏻 ਖੁਸ਼ੀ ਵਾਲੇ ਘਰ ਨ੍ਹੀਂ ਕਲੇਸ਼ ਪਾਈ ਦਾ,
👌🏻 ਬੱਚਿਆਂ ਦੇ ਸਾਹਮਣੇ ਨਾ ਗਾਲ੍ਹ ਕੱਢੀਏ,
👌🏻 ਸਾਹਮਣੇ ਸ਼ਰੀਕਾਂ ਦੇ ਨਾ ਹੱਥ ਅੱਡੀਏ,
👌🏻 ਘੁੱਟ ਦਾਰੂ ਪੀਕੇ ਵੀ ਕਦੇ ਨ੍ਹੀਂ ਬੁੱਕੀ ਦਾ,
👌🏻 ਘਰ ਵਾਲੀ ਬੀਹੀ 'ਚ ਕਦੇ ਨ੍ਹੀਂ ਥੁੱਕੀਦਾ,
👌🏻 ਪਿੰਡ ਦੀ ਕੁੜੀ 'ਤੇ ਅੱਖ ਨਹੀਂਓ ਰੱਖੀਦੀ,
👌🏻 ਦਰਦ ਲੁਕਾਈ ਦੀ ਨ੍ਹੀਂ ਕਦੇ ਵੱਖੀ ਦੀ,
👌🏻 ਰੋਜ਼ ਇੱਕੋ ਚੀਜ਼ ਚਾਹੀਦੀ ਨ੍ਹੀਂ ਮੰਗਣੀ,
👌🏻 ਚਾਹੀਦੀ ਨ੍ਹੀਂ ਬੁੱਢੇ ਵਾਰੇ ਦਾੜ੍ਹੀ ਰੰਗਣੀ,
👌🏻 ਕਦੇ ਨਾ ਨਸ਼ੇੜੀਆਂ ਦਾ ਸੰਗ ਕਰੀਏ,
👌🏻 ਮਾਪਿਆਂ ਨੂੰ ਕਦੇ ਵੀ ਨਾ ਤੰਗ ਕਰੀਏ,
👌🏻 ਹੋਵੇ ਘਰ ਧੀਅ ਤਾਂ ਮੰਗੀਏ ਨਾ ਦਾਜ ਬਈ,
👌🏻 ਫੂਕ ਦਈਏ ਅੈਸੇ ਚੰਦਰੇ ਰਿਵਾਜ਼ ਬਈ,
👌🏻 ਦਾਗ਼ ਕਦੇ ਲਾਈਏ ਨਾ ਮਾਵਾਂ ਦੀ ਕੁੱਖ ਨੂੰ,
👌🏻 ਵੱਢੀਏ ਨਾ ਕਦੇ ਹੱਥੀਂ ਲਾਕੇ ਰੁੱਖ ਨੂੰ,
👌🏻 ਨਾ ਪੁੱਤਰਾਂ ਦੀ ਚਾਹ 'ਚ ਕਦੇ ਧੀਅਾਂ ਮਾਰੀਏ,
👌🏻 ਬਚੀਆਂ ਜੋ ਬਲ਼ੀ ਦਾਜ ਦੀ ਨਾ ਚਾੜੀਏ,
👌🏻 ਕਿਸੇ ਵੀ ਗਰੀਬ ਦਾ ਨਾ ਹੱਕ ਮਾਰੀਏ,
👌🏻 ਯਾਰ ਬਦਨੀਤੇ ਨੂੰ ਨਾ ਘਰੇ ਵਾੜੀਏ,
👌🏻 ਅੌਰਤ ਪਰਾਈ ਸਦਾ ਘਰ ਪੱਟਦੀ,
👌🏻 ਮਿਲੇ ਨਾ ਦਵਾਈ ਲੱਗੀ ਐਸੀ ਸੱਟ ਦੀ,
👌🏻 ਬਿਨ੍ਹਾ ਸੁਣੇ ਵੇਖੇ ਨਾ ਯਕੀਨ ਕਰੀਏ,
👌🏻 ਨਾ ਮਾਂ ਦੇ ਮੂਹਰੇ ਤੀਵੀਂ ਦੀ ਤੌਹੀਨ ਕਰੀਏ,
👌🏻 ਸਦਾ ਜ਼ਿੰਮ ਛਿੰਮ ਲਾਉਣ ਦਾ ਕਰੇਜ਼ ਰੱਖੀਦਾ,
👌🏻ਓ ਨਸ਼ੇ ਪੱਤੇ ਕੋਲੋਂ ਪਰਹੇਜ਼ ਰੱਖੀਦਾ,