ਗੱਲਾਂ ਕਰਨੀਆਂ ਬੜੀਆਂ ਸੋਖੀਆਂ ,
ਪੁਗਾਣੀਆਂ ਕੋਈ ਕੋਈ ਜਾਣਦਾ .
ਲਾ ਤਾਂ ਹਰ ਕੋਈ ਲੈਂਦਾ ,
ਨਿਬਾਓਣੀਆਂ ਕੋਈ ਕੋਈ ਜਾਣਦਾ .
ਘਰ ਅਪਣੇ ਹੋਣ ਸ਼ੀਸ਼ੇ ਦੇ ?
ਦੂਜੇ ਲਈ ਪੱਥਰ ਨਹੀ ਚੁੱਕੀਦਾ .
ਰਾਹ ਜਾਂਦੀ ਕੁੜੀ ਵੱਲ ਕਦੀ ਮਾੜਾ ਨਹੀ ਤੱਕੀਦਾ ,
ਯਾਰੀ ਜਿੱਥੇ ਲਾਈਏ ਜਾਨ ਵਾਰ ਕੇ ਨਿਬਾਈਏ .
ਜਿਗਰੀ ਯਾਰਾਂ ਨਾਲ ਕਦੀ ਦਗਾ ਨਹੀ ਕਮਾਈਦਾ ,
ਜੇ ਸਮਝ ਨਾ ਆਵੇ ਅਗਲਾ ਵਰਕਾ ਨਹੀ ਖੋਲੀਦਾ .
ਕੀਤਾ ਹੋਇਆ ਇਹਸਾਨ ਕਦੀ ਕਿਸੇ ਦਾ ਨਹੀ ਭੁੱਲੀਦਾ ,
ਯਾਰੀ ਵਿਚ ਪੈਸਾ ਕਦੀ ਨਹੀ ਲਈਦਾ .
ਦੁਸਮਣ ਨੂੰ ਮਿਲਣ ਖਾਲੀ ਹੱਥ ਨਹੀ ਜਾਈਦਾ ,
ਰਾਹ ਜਾਂਦੇ ਨਾਲ ਬਹੁਤੀ ਦੋਸਤੀ ਨਹੀ ਪਾਈਦੀ .
ਯਾਰੀ ਦੋਸਤੀ ਚ ਕਦੇ ਕੁੜੀ ਨਹੀ ਲਿਆਈਦੀ ,
ਮਾਪਿਆਂ ਦਾ ਕਿਹਾ ਕਦੀ ਨਹੀ ਮੋੜੀਦਾ .
ਭੁੱਲ ਕੇ ਵੀ ਸੱਜਣਾ ਦਾ ਕਦੀ ਦਿਲ ਨਹੀ ਤੋੜੀਦਾ .
ਭੁੱਲ ਕੇ ਵੀ ਸੱਜਣਾ ਦਾ ਕਦੀ ਦਿਲ ਨਹੀ ਤੋੜੀਦਾ