Jashan Singh Jashan Singh

ਕੱਚਿਆਂ ਘਰਾਂ ਦੀ

ਕੱਚਿਆਂ ਘਰਾਂ ਦੀ ਕੱਚੀਆਂ ਕੰਧਾਂ
ਕੱਚਿਆਂ ਘਰਾਂ ਦੀਆਂ ਕੱਚੀਆਂ ਕੰਧਾਂ, ਹਰ ਵੇਲੇ ਚੇਤੇ ਆਉਂਦੀਆਂ ।
ਬੰਨ੍ਹੇ ਕੁੱਪ ਤੇ ਤੂੜੀ ਦੀਆਂ ਪੰਡਾਂ, ਹਲੇ ਵੀ ਚੇਤੇ ਆਉਂਦੀਆਂ ।
ਗੁੱਲੀ, ਡੰਡਾ, ਗੀਟੇ, ਸਟਾਪੂ, ਇਹ ਖੇਡਾਂ ਮੇਰੇ ਮਨ ਭਾਉਂਦੀਆਂ ।
ਲੁਕਣ ਮੀਟੀ ਤੇ ਕੋਠੇ ਟੱਪਣਾ, ਯਾਦਾਂ ਮੈਨੂੰ ਨੇ ਸਤਾਉਂਦੀਆਂ ।
ਭੱਜੇ-ਭੱਜੇ ਖੇਤਾਂ ਨੂੰ ਜਾਣਾ, ਉਹ ਪੈਲੀਆਂ ਸੁਫਨੇ 'ਚ ਆਉਂਦੀਆਂ ।
ਫੱਟੀਆ ਪੋਚਣਾ, ਕਲਮਾਂ ਘੜਨੀਆਂ, ਅੱਕਾਂ ਦੇ ਤੋਤੇ ਬਣਾਉਂਦੀਆਂ ।
ਸਾਂਝੀਆਂ ਲਾਉਣੀਆਂ, ਗੀਤ ਗਾਉਣੇ, ਹੁਣ ਵੀ ਸਹੇਲੀਆਂ ਬੁਲਾਉਂਦੀਆਂ।
ਕਾਲੀਆਂ ਇੱਟਾਂ, ਕਾਲੇ ਰੋੜ, ਮਿਲ ਜੁਲ ਕੇ ਸਖੀਆਂ ਗਾਉਂਦੀਆਂ ।
ਸਵੇਰੇ ਤੜਕੇ ਟੱਲੇ ਜਾਣ ਲਈ, ਕੁੜੀਆਂ ਸੀ ਬੁਲਾਉਣ ਆਉਂਦੀਆਂ ।
ਗੁੱਡੀ ਫੂਕਣੀ, ਸਿਆਪੇ ਕਰਨੇ, ਗੁਲਗੁਲੇ ਸੁਆਣੀਆਂ ਪਕਾਉਂਦੀਆਂ ।
ਹੱਸਦੀਆਂ ਖੇਡਦੀਆਂ ਠੱਠੇ ਕਰਦੀਆਂ ਫਿਰ ਜਸ਼ਨ,, ਸ਼ਾਮਾਂ ਨੂੰ ਘਰ ਸੀ ਆਉਂਦੀਆਂ ।
ਕੱਚਿਆਂ ਘਰਾਂ ਦੀਆਂ ਕੱਚੀਆਂ ਕੰਧਾਂ, ਹਰ ਵੇਲੇ ਚੇਤੇ ਆਉਂਦੀਆਂ

ਜਸ਼ਨ ਫੱਤਾ ✍️✍️