ਦਿੱਲ ਤੋੜ ਕੇ ਇਨਸਾਨਾਂ ਦੇ,
ਪੱਥਰਾਂ ਦੇ ਜਜਬਾਤ ਪੁੱਛਦਾ।
ਜ਼ਿੰਦਗੀ ਕਰਕੇ ਖਰਾਬ,
ਹੁਣ ਤੂੰ ਸਾਡੇ ਹਾਲਤ ਪੁੱਛਦਾ।
ਇਸਕ ਦੀ ਕੋਈ ਜਾਤ ਨੀ,
ਤੇ ਤੂੰ ਇਸ਼ਕ ਦੀ ਜਾਤ ਪੁੱਛਦਾ।
ਸਾਰੀਆਂ ਗੱਲਾਂ ਚ ਤੂੰ ਸ਼ਾਮਿਲ,
ਹੁਣ ਵੀ ਤੂੰ ੲਿਸ਼ਕ ਦੀ ਬਾਤ ਪੁੱਛਦਾ।
ਮੈਨੂੰ ਰਾਜੇ ਨੂੰ ਕਰਕੇ ਫਕੀਰ,
ਮੇਰੇ ਦਰ ਤੇ ਆਕੇ ਖੈਰਾਤ ਪੁੱਛਦਾ।
ਪਹਿਲਾਂ ਲੁੱਟਕੇ ਸਾਰਾ ਪਿਆਰ,
ਤੇ ਹੁਣ ਪਿਆਰ ਦੀ ਸੌਗਾਤ ਪੁੱਛਦਾ।